
ਮਹਿੰਗਾਈ ਨੇ ਆਮ ਆਦਮੀ ਦਾ ਜਿਉਣਾ ਕੀਤਾ ਬੇਹਾਲ
ਨਵੀਂ ਦਿੱਲੀ: ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਦੇਸ਼ ਦੇ ਆਮ ਲੋਕਾਂ ਤੇ ਮਹਿੰਗਾਈ ਦੀ ਮਾਰ ਪਾ ਰਹੀ ਹੈ। ਦੂਜੇ ਪਾਸੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਹਿੰਗਾਈ ਦੇ ਮੁੱਦੇ 'ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
Rahul Gandhi and PM modi
ਰਾਹੁਲ ਗਾਂਧੀ ਨੇ ਤੰਜ਼ ਕਸਦਿਆਂ ਕਿਹਾ ਕਿ ਤੁਸੀਂ ਜ਼ਰੂਰੀ ਵਸਤੂਆਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਤੁਸੀਂ ਲੋਕਾਂ ਨੂੰ ਦੁਖੀ ਕੀਤਾ ਹੈ, ਇਸ ਲਈ ਤੁਹਾਡਾ ਬਹੁਤ ਧੰਨਵਾਦ।
दाम बढ़ता जा रहा है
— Rahul Gandhi (@RahulGandhi) October 8, 2021
पेट्रोल-डीज़ल-खाद्य सामान-LPG का
त्योहार का मौसम कर दिया फीका
धन्यवाद है मोदी जी का! #PriceHike pic.twitter.com/BcF5mW3TT4
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, '' ਕੀਮਤਾਂ ਵਧ ਰਹੀਆਂ ਹਨ। ਪੈਟਰੋਲ, ਡੀਜ਼ਲ, ਖੁਰਾਕੀ ਵਸਤਾਂ, ਰਸੋਈ ਗੈਸ ਦੀਆਂ ਕੀਮਤਾਂ ਨੇ ਤਿਉਹਾਰਾਂ ਦਾ ਸੀਜ਼ਨ ਫਿੱਕਾ ਕਰ ਦਿੱਤਾ ਹੈ। ਵਧਦੀਆਂ ਕੀਮਤਾਂ ਲਈ ਪੀਐਮ ਮੋਦੀ ਦਾ ਧੰਨਵਾਦ।
Rahul Gandhi and PM modi