ਮੇਰੇ ਨਾਮ 'ਚ ਇੰਨਾ ਦਮ ਤਾਂ ਹੈ ਕਿ ਉਸਦੀ ਬੇੜੀ ਪਾਰ ਹੋ ਗਈ : ਬ੍ਰਿਜਭੂਸ਼ਣ ਸ਼ਰਨ ਸਿੰਘ
Haryana election results : ਹਰਿਆਣਾ ਦੀ ਸਭ ਤੋਂ ਚਰਚਿਤ ਜੁਲਾਨਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ (Vinesh Phogat) ਨੇ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਯੋਗੇਸ਼ ਬੈਰਾਗੀ (Yogesh Bairagi) ਨੂੰ ਹਰਾਇਆ। ਹੁਣ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਵਿਨੇਸ਼ ਫੋਗਾਟ ਦੀ ਜਿੱਤ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।
ਬ੍ਰਿਜ ਭੂਸ਼ਣ ਨੇ ਕੀ ਕਿਹਾ?
ਵਿਨੇਸ਼ ਫੋਗਾਟ ਦੀ ਜਿੱਤ 'ਤੇ ਸਾਬਕਾ WFI ਪ੍ਰਧਾਨ ਅਤੇ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ "ਜੇਕਰ ਉਹ (ਵਿਨੇਸ਼ ਫੋਗਾਟ) ਸਾਡਾ ਨਾਮ ਲੈ ਕੇ ਜਿੱਤ ਗਈ ਤਾਂ ਇਸਦਾ ਮਤਲਬ ਅਸੀਂ ਮਹਾਨ ਆਦਮੀ ਹਾਂ। ਘੱਟੋ ਘੱਟ ਮੇਰੇ ਨਾਮ 'ਚ ਇੰਨਾ ਦਮ ਤਾਂ ਹੈ ਕਿ ਮੇਰਾ ਨਾਮ ਲੈ ਕੇ ਉਸਦੀ ਬੇੜੀ ਪਾਰ ਹੋ ਗਈ ਪਰ ਕਾਂਗਰਸ ਨੂੰ ਤਾਂ ਡੋਬ ਦਿੱਤਾ ... ਹੁੱਡਾ ਸਾਹਬ ਡੁੱਬ ਗਏ। ਪ੍ਰਿਅੰਕਾ ਡੁੱਬ ਗਈ, ਰਾਹੁਲ ਬਾਬਾ ਦਾ ਕੀ ਹੋਵੇਗਾ?