ਬਲਦੇਵ ਰਾਜ ਸ਼ਰਮਾ ਨੇ ਆਜ਼ਾਦ ਉਮੀਦਵਾਰ ਨੂੰ 2381 ਵੋਟਾਂ ਨਾਲ ਹਰਾਇਆ
Shri Mata Vaishno Devi Assembly Seat Result : ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਵਿੱਚੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਸੀਟ 'ਤੇ ਭਾਜਪਾ ਨੇ ਜਿੱਤ ਦਰਜ ਕਰ ਲਈ ਹੈ। ਇਸ ਸੀਟ ਤੋਂ ਭਾਜਪਾ ਉਮੀਦਵਾਰ ਬਲਦੇਵ ਰਾਜ ਸ਼ਰਮਾ ਜੇਤੂ ਰਹੇ ਹਨ। ਉਨ੍ਹਾਂ ਨੂੰ 13753 ਵੋਟਾਂ ਮਿਲੀਆਂ ਹਨ।
ਇਸ ਸੀਟ 'ਤੇ ਆਜ਼ਾਦ ਉਮੀਦਵਾਰ ਜੁਗਲ ਕਿਸ਼ੋਰ ਦੂਜੇ ਨੰਬਰ 'ਤੇ ਰਹੇ। ਉਨ੍ਹਾਂ ਨੂੰ 11372 ਵੋਟਾਂ ਮਿਲੀਆਂ ਹਨ, ਜਦਕਿ ਕਾਂਗਰਸ ਦੇ ਭੁਪਿੰਦਰ ਸਿੰਘ 4582 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੇ।
ਸ਼੍ਰੀ ਮਾਤਾ ਵੈਸ਼ਨੋ ਦੇਵੀ ਸੀਟ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਸੀ। ਇਸ ਸੀਟ 'ਤੇ 25 ਸਤੰਬਰ ਨੂੰ ਵੋਟਿੰਗ ਹੋਈ ਸੀ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਪੁਨਰਗਠਨ ਐਕਟ 2019 ਦੇ ਤਹਿਤ ਕਈ ਨਵੀਆਂ ਵਿਧਾਨ ਸਭਾ ਸੀਟਾਂ ਬਣਾਈਆਂ ਗਈਆਂ ਸਨ, ਜਿਸ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਸੀਟ ਵੀ ਸ਼ਾਮਲ ਸੀ। ਇਹ ਸੀਟ ਖਾਸ ਤੌਰ 'ਤੇ ਇਸ ਲਈ ਸੁਰਖੀਆਂ 'ਚ ਰਹੀ ਹੈ ਕਿਉਂਕਿ ਇਸ ਦਾ ਨਾਂ ਰਿਆਸੀ ਸਥਿਤ ਪ੍ਰਸਿੱਧ ਤੀਰਥ ਸਥਾਨ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਨਾਂ 'ਤੇ ਰੱਖਿਆ ਗਿਆ ਹੈ।
ਇਸ ਹਲਕੇ ਵਿੱਚ 73 ਹਜ਼ਾਰ ਤੋਂ ਵੱਧ ਵੋਟਰ ਹਨ, ਜਿਸ ਕਾਰਨ ਇਹ ਜੰਮੂ-ਕਸ਼ਮੀਰ ਦੇ ਸਭ ਤੋਂ ਛੋਟੇ ਹਲਕਿਆਂ ਵਿੱਚੋਂ ਇੱਕ ਹੈ। ਇਸ ਸੀਟ 'ਤੇ ਅਨੁਸੂਚਿਤ ਜਾਤੀ ਦੇ ਵੋਟਰਾਂ ਦੀ ਹਿੱਸੇਦਾਰੀ 23 ਫੀਸਦੀ ਤੋਂ ਵੱਧ ਹੈ, ਜਦਕਿ ਅਨੁਸੂਚਿਤ ਜਨਜਾਤੀ ਦੇ ਵੋਟਰਾਂ ਦੀ ਹਿੱਸੇਦਾਰੀ 15 ਫੀਸਦੀ ਤੋਂ ਵੱਧ ਹੈ।