
ਮੁਲਜ਼ਮ ਮਨਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ’ਤੇ ਪੈਟਰੋਲ ਪਾ ਕੇ ਲਗਾਈ ਸੀ ਅੱਗ
ਜੰਮੂ : ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸਾਂਬਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਗੁਰਦੁਆਰਾ ਸਾਹਿਬ ਕੌਲਪੁਰ ਵਿਖੇ ਵਾਪਰੀ ਜਦੋਂ ਇਕ ਸਿਰ ਫਿਰਿਆ ਵਿਅਕਤੀ ਮਨਜੀਤ ਸਿੰਘ ਸੁਖਆਸਨ ਹਾਲ ਵਿਚ ਦਾਖਲ ਹੋਇਆ ਅਤੇ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ’ਤੇ ਪੈਟਰੋਲ ਪਾ ਕੇ ਲੱਗ ਲਗਾ ਦਿੱਤੀ। ਇਸ ਘਟਨਾ ਤੋਂ ਬਾਅਦ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਿੱਖ ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਬੇਅਦਬੀ ਨਹੀਂ ਹੈ ਸਗੋਂ ਇਹ ਸਿੱਖੀ ’ਤੇ ਸਿੱਧਾ ਹਮਲਾ ਹੈ। ਸਿੱਖ ਸੰਗਤਾਂ ਨੇ ਕਿਹਾ ਕਿ ਇਹ ਨਾ-ਮੁਆਫ਼ ਕਰਨ ਵਾਲੀ ਹਰਕਤ ਹੈ ਜਿਸ ਨੂੰ ਸਿੱਖ ਸੰਗਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਆਰੋਪੀ ਮਨਜੀਤ ਸਿੰਘ ਨੂੰ ਜਲਦੀ ਤੋਂ ਜਲਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਅੱਗੇ ਕੋਈ ਵਿਅਕਤੀ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ।