ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਨੈੱਟਫਲਿਕਸ ਨੂੰ ਹਾਈ ਕੋਰਟ ਦਾ ਨੋਟਿਸ
Published : Oct 8, 2025, 7:38 pm IST
Updated : Oct 8, 2025, 7:38 pm IST
SHARE ARTICLE
High Court notice to Red Chillies Entertainment and Netflix
High Court notice to Red Chillies Entertainment and Netflix

ਵੈੱਬ ਸੀਰੀਜ਼ ਵਿਰੁਧ ਵਾਨਖੇੜੇ ਨੇ ਦਾਇਰ ਕੀਤਾ ਸੀ ਮਾਨਹਾਨੀ ਦਾ ਮੁਕੱਦਮਾ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਆਈ.ਆਰ.ਐਸ. ਅਧਿਕਾਰੀ ਸਮੀਰ ਵਾਨਖੇੜੇ ਨੇ ਅਪਣੀ ਸਾਖ ਨੂੰ ਖਰਾਬ ਕਰਨ ਦੇ ਦੋਸ਼ ’ਚ ਸੀਰੀਜ਼ ‘ਦਿ ਬੈਡਸ ਆਫ਼ ਬਾਲੀਵੁੱਡ’ ਵਿਰੁਣ ਦਾਇਰ ਕੀਤੇ ਮਾਨਹਾਨੀ ਦੇ ਮੁਕੱਦਮੇ ’ਚ ਅਦਾਕਾਰ ਸ਼ਾਹਰੁਖ ਖਾਨ, ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਨੈੱਟਫਲਿਕਸ ਨੂੰ ਨੋਟਿਸ ਜਾਰੀ ਕੀਤਾ ਹੈ।

ਜਸਟਿਸ ਪੁਰਸ਼ੇਂਦਰ ਕੁਮਾਰ ਕੌਰਵ ਨੇ ਮਾਨਹਾਨੀ ਦੇ ਮੁਕੱਦਮੇ ’ਚ ਰੈੱਡ ਚਿਲੀਜ਼ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ, ਨੈੱਟਫਲਿਕਸ, ਐਕਸ ਕਾਰਪੋਰੇਸ਼ਨ (ਪਹਿਲਾਂ ਟਵਿੱਟਰ), ਗੂਗਲ ਐਲ.ਐਲ.ਸੀ., ਮੈਟਾ ਪਲੇਟਫਾਰਮਸ, ਆਰ.ਪੀ.ਐਸ.ਜੀ. ਲਾਈਫਸਟਾਈਲ ਮੀਡੀਆ ਪ੍ਰਾਈਵੇਟ ਲਿਮਟਿਡ ਅਤੇ ਜੌਨ ਡੋ ਨੂੰ ਸੰਮਨ ਜਾਰੀ ਕਰ ਕੇ  ਸੱਤ ਦਿਨਾਂ ਦੇ ਅੰਦਰ ਜਵਾਬ ਦਾਇਰ ਕਰਨ ਲਈ ਕਿਹਾ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਤੈਅ ਕੀਤੀ ਹੈ।

ਅਦਾਲਤ, ਜਿਸ ਨੇ ਇਸ ਪੜਾਅ ਉਤੇ  ਕੋਈ ਅੰਤਰਿਮ ਹੁਕਮ ਜਾਰੀ ਨਹੀਂ ਕੀਤਾ, ਨੇ ਬਚਾਅ ਪੱਖ ਨੂੰ ਕਈ ਵੈਬਸਾਈਟਾਂ ਤੋਂ ਕਥਿਤ ਮਾਨਹਾਨੀ ਵਾਲੀ ਸਮੱਗਰੀ ਨੂੰ ਹਟਾਉਣ ਦੀ ਮੰਗ ਕੀਤੀ ਅਤੇ ਵਾਨਖੇੜੇ ਦੀ ਅਰਜ਼ੀ ਉਤੇ ਜਵਾਬ ਦਾਇਰ ਕਰਨ ਲਈ ਕਿਹਾ।

ਵਾਨਖੇੜੇ ਨੇ 2 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਜੋ ਉਹ ਕੈਂਸਰ ਦੇ ਮਰੀਜ਼ਾਂ ਲਈ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਨੂੰ ਦਾਨ ਕਰਨਾ ਚਾਹੁੰਦਾ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ, ‘‘ਇਹ ਲੜੀ ਨਸ਼ਾ ਵਿਰੋਧੀ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਗੁਮਰਾਹਕੁੰਨ ਅਤੇ ਨਕਾਰਾਤਮਕ ਚਿੱਤਰਣ ਨੂੰ ਫੈਲਾਉਂਦੀ ਹੈ, ਜਿਸ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਵਿਚ ਲੋਕਾਂ ਦਾ ਵਿਸ਼ਵਾਸ ਖਤਮ ਹੋ ਜਾਂਦਾ ਹੈ।’’

ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇਸ ਲੜੀ ਨੂੰ ਜਾਣਬੁਝ  ਕੇ ਵਾਨਖੇੜੇ ਦੀ ਸਾਖ ਨੂੰ ਰੰਗੀਨ ਅਤੇ ਪੱਖਪਾਤੀ ਢੰਗ ਨਾਲ ਬਦਨਾਮ ਕਰਨ ਦੇ ਇਰਾਦੇ ਨਾਲ ਤਿਆਰ ਕੀਤਾ ਗਿਆ ਹੈ, ਖ਼ਾਸਕਰ ਜਦੋਂ ਅਧਿਕਾਰੀ ਅਤੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨਾਲ ਸਬੰਧਤ ਕੇਸ ਬੰਬੇ ਹਾਈ ਕੋਰਟ ਅਤੇ ਮੁੰਬਈ ਦੀ ਐਨ.ਡੀ.ਪੀ.ਐਸ. ਵਿਸ਼ੇਸ਼ ਅਦਾਲਤ ਵਿਚ ਵਿਚਾਰ ਅਧੀਨ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement