
ਪੁਲਿਸ ਦੇ ਸਪੈਸ਼ਲ ਅਪ੍ਰੇਸ਼ਨ ਗਰੁੱਪ ਨਾਲ ਹੋਏ ਮੁਕਾਬਲੇ ਤੋਂ ਬਾਅਦ 4 ਅੱਤਵਾਦੀਆਂ ਦੀ ਕੀਤੀ ਜਾ ਰਹੀ ਹੈ ਭਾਲ
ਜੰਮੂ : ਜੰਮੂ-ਕਸ਼ਮੀਰ ਦੇ ਰਾਜੌਰੀ ’ਚ 7 ਅਕਤੂਬਰ ਦੀ ਰਾਤ ਨੂੰ ਅੱਤਵਾਦੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਅਪ੍ਰੇਸ਼ਨ ਗਰੁੱਪ ਵਿਚਾਲੇ ਮੁਕਾਬਲਾ ਹੋਇਆ ਸੀ। ਦੋਵੇਂ ਪਾਸਿਆਂ ਤੋਂ ਕਈ ਰਾਊਂਡ ਫਾਈਰਿੰਗ ਕੀਤੀ ਗਈ, ਜਿਸ ਤੋਂ ਬਾਅਦ ਅੱਤਵਾਦੀ ਜੰਗਲ ਵੱਲ ਭੱਜ ਗਏ ਸਨ।
ਬੀਰੰਥੁਬ ’ਚ ਹੋਏ ਇਸ ਮੁਕਾਬਲੇ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ, ਫੌਜ, ਸੀ.ਆਰ.ਪੀ.ਐਫ. ਦੀਆਂ ਜੁਆਇੰਟ ਟੀਮਾਂ ਵੱਲੋਂ ਇਥੇ ਸਾਂਝਾ ਸਰਚ ਅਪ੍ਰੇਸ਼ਨ ਚਲਾ ਰਹੀ ਹੈ। ਮੰਗਲਵਾਰ ਦੀ ਪੂਰੀ ਰਾਤ ਚਲੀ ਸਰਚਿੰਗ ਤੋਂ ਬਾਅਦ ਬੁੱਧਵਾਰ ਸਵੇਰੇ ਵੀ ਸਰਚ ਅਪ੍ਰੇਸ਼ਨ ਜਾਰੀ ਹੈ, ਜਿੱਥੇ 4 ਅੱਤਵਾਦੀਆਂ ਦੇ ਛੁਪੇ ਹੋਣ ਦੀ ਖ਼ਬਰ ਹੈ।
ਸੁਰੱਖਿਆ ਬਲ ਰਾਜੌਰੀ-ਕੋਟਰਣਕਾ-ਬੁਧਾਲੇ ਤੋਂ ਲੰਘਣ ਵਾਲੇ ਵਾਹਨਾਂ ਦੀ ਜਾਂਚ ਰਹੇ ਹਨ। ਉਥੇ ਹੀ ਅੱਜ ਸਵੇਰ ਤੋਂ ਟੈਰਰ ਫੰਡਿੰਗ ਕੇਸ ਨੂੰ ਲੈ ਕੇ ਸਟੇਟ ਇੰਵੈਸਟੀਗੇਸ਼ਨ ਏਜੰਸੀ (ਐਸਆਈਏ) ਸ੍ਰੀਨਗਰ, ਗਾਂਦਰਬਲ, ਬਡਗਾਮ, ਅਨੰਤਨਾਗ, ਪੁਲਵਾਮਾ, ਸ਼ੋਪੀਆ, ਕੁਲਗਾਮ, ਬਾਰਾਮੂਲਾ, ਕੁਪਵਾੜਾ, ਬਾਂਦੀਪੁਰਾ ਅਤੇ ਗਾਂਦਰਬਲ ’ਚ ਛਾਪੇਮਾਰੀ ਕਰ ਰਹੀ ਹੈ।