
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਪਰਾਲੀ ਸਾੜਨ ਦੀਆਂ 4,528 ਘਟਨਾਵਾਂ ਹੋਈਆਂ।
ਨਵੀਂ ਦਿੱਲੀ: ਪੰਜਾਬ 'ਚ ਹੁਣ ਲਗਾਤਾਰ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ। ਇਸ ਨੂੰ ਲੈ ਕੇ ਅੱਜ ਰਾਸ਼ਟਰੀ ਰਾਜਧਾਨੀ 'ਦਿੱਲੀ 'ਚ ਬੀਤੇ ਦਿਨੀ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਦਰਜ ਹੋ ਗਈ। ਦਿੱਲੀ ਲਈ ਕੇਂਦਰ ਸਰਕਾਰ ਦੀ 'ਏਅਰ ਕੁਆਲਿਟੀ ਵਾਰਨਿੰਗ ਸਿਸਟਮ' ਨੇ ਦੱਸਿਆ ਕਿ ਦਿਵਾਲੀ 'ਤੇ ਵੀ ਸ਼ਹਿਰ ਦੀ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਹੀ ਬਣੇ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਪਰਾਲੀ ਸਾੜਨ ਦੀਆਂ 4,528 ਘਟਨਾਵਾਂ ਹੋਈਆਂ।
ਕੇਂਦਰੀ ਪ੍ਰਦੂਸ਼ਣ ਕੰਟੋਰਲ ਬੋਰਡ ਦੋ ਮੋਬਾਇਲ ਐਪ 'ਸਮੀਰ' ਦੇ ਮੁਤਾਬਕ ਬੀਤੀ ਦਿਨੀ ਦਿੱਲੀ ਦਾ ਕੁੱਲ ਹਵਾ ਗੁਣਵੱਤਾ ਸੂਚਕਅੰਕ (AQI) 443 ਤੇ ਸ਼ਾਮ ਨੂੰ 427 ਦਰਜ ਕੀਤਾ ਗਿਆ। ਮਾਹਿਰਾਂ ਨੇ ਦੱਸਿਆ ਕਿ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਰਹਿਣ ਦਾ ਮੁੱਖ ਕਾਰਨ ਪੰਜਾਬ 'ਚ ਪਰਾਲੀ ਸਾੜਨ ਦੀਆਂ ਜ਼ਿਆਦਾ ਘਟਨਾਵਾਂ ਹੋਣਾ ਹੈ।
ਸੂਤਰਾਂ ਦੀ ਰਿਪੋਰਟ ਦੇ ਮੁਤਾਬਿਕ ਬੀਤੇ ਦਿਨੀ ਦਿੱਲੀ ਦਾ AQI 443 ਰਿਹਾ। ਇਹ ਵੀ ਦੱਸਿਆ ਗਿਆ ਕਿ ਸ਼ਨੀਵਾਰ ਦਿੱਲੀ ਦੀ ਹਵਾ 'ਚ ਪੀਐਮ 2.5 ਕਣਾਂ ਦੇ ਪੱਧਰ 'ਚ ਪਰਾਲੀ ਸਾੜਨ ਦੀ ਭਾਗੀਦਾਰੀ ਕਰੀਬ 32 ਫੀਸਦ ਰਹੀ।