
ਪੰਜਾਬ ਵਰਗੇ ਰਾਜ ਉਨ੍ਹਾਂ ਨੂੰ' ਗੁੰਮਰਾਹ 'ਕਰ ਰਹੇ ਹਨ
ਨਵੀਂ ਦਿੱਲੀ : ਖੇਤੀ ਕਾਨੂੰਨ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਰੇਲ ਟਰੈਕ 'ਤੇ ਹੁਣ ਵੀ ਕਿਸਾਨ ਬੈਠੇ ਨੇ ਤੇ ਪੰਜਾਬ ਵਿੱਚ ਬਿਜਲੀ ਦੇ ਨਾਲ ਹੋਰ ਜ਼ਰੂਰੀ ਵਸਤੂਆਂ ਦਾ ਸੰਕਟ ਦਿਨੋ ਦਿਨ ਵਧ ਜਾ ਰਿਹਾ ਹੈ। ਇਸ ਦੌਰਾਨ ਕੇਂਦਰੀ ਖੇਤੀ ਬਾੜੀ ਮੰਤਰੀ ਨਰੇਂਦਰ ਸਿੰਘ ਤੌਮਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਕੇਂਦਰੀ ਖੇਤੀ ਬਾੜੀ ਮੰਤਰੀ ਨਰੇਂਦਰ ਤੌਮਰ ਨੇ ਕਿਹਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨੇ, ਉਨ੍ਹਾਂ ਕਿਹਾ ਖੇਤੀ ਕਾਨੂੰਨਾਂ ਤੇ ਕਿਸਾਨ ਖੁੱਲ ਕੇ ਆਪਣੀ ਰਾਏ ਉਨ੍ਹਾਂ ਸਾਹਮਣੇ ਰੱਖ ਸਕਦੇ ਨੇ। ਖ਼ਪਤਕਾਰ ਮਾਮਲਿਆਂ ਦੇ ਮੰਤਰੀ ਪਿਊਸ਼ ਗੋਇਲ ਨੇ ਵੀ ਕਿਹਾ ਕਿ ਉਹ ਕਿਸਾਨਾਂ ਦੀ ਪਰੇਸ਼ਾਨੀਆਂ ਸੁਣਨ ਲਈ ਤਿਆਰ ਨੇ,ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਕਿਸਾਨਾਂ ਦਿੱਲੀ ਗੱਲ ਕਰਨ ਲਈ ਗਏ ਸਨ,ਪਰ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਦੀ ਮੌਜੂਦਗੀ ਨਾ ਹੋਣ ਦੀ ਵਜ੍ਹਾਂ ਕਰਕੇ ਕਿਸਾਨ ਨਰਾਜ਼ ਹੋ ਕੇ ਵਾਪਸ ਆ ਗਏ ਸਨ।
ਇਸ ਤੋਂ ਅੱਗੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲਵੇ ਮੰਤਰੀ ਪੀਯੂਸ਼ ਗੋਇਲ (ਖੁਰਾਕ ਮੰਤਰੀ) ਨੇ ਕਿਹਾ ਹੈ ਕਿ ਕੇਂਦਰ ਦੇ ਖੇਤੀ ਕਾਨੂੰਨ ਕਿਸਾਨਾਂ ਨੂੰ ਬਿਹਤਰ ਰੇਟਾਂ 'ਤੇ ਉਤਪਾਦ ਵੇਚਣ ਲਈ ਵਧੇਰੇ ਵਿਕਲਪ ਦੇਣ ਲਈ ਲਾਗੂ ਕੀਤੇ ਗਏ ਹਨ, ਪਰ ਪੰਜਾਬ ਵਰਗੇ ਰਾਜ ਉਨ੍ਹਾਂ ਨੂੰ' ਗੁੰਮਰਾਹ 'ਕਰ ਰਹੇ ਹਨ।