Madhya Pradesh News 'ਪਿਆਕੜ ਚੂਹਿਆਂ' ਤੋਂ ਪਰੇਸ਼ਾਨ ਹੋਈ ਪੁਲਿਸ! ਥਾਣੇ ਵਿਚ ਪਈਆਂ ਬੋਤਲਾਂ ਕੀਤੀਆਂ ਖਾਲੀ
Published : Nov 8, 2023, 4:20 pm IST
Updated : Nov 8, 2023, 4:21 pm IST
SHARE ARTICLE
Madhya Pradesh News: cops ‘imprison’ rat for drinking seized liquor
Madhya Pradesh News: cops ‘imprison’ rat for drinking seized liquor

ਅਦਾਲਤ ਵਿਚ ਪੇਸ਼ ਕਰਨੀਆਂ ਪਈਆਂ ‘ਖਾਲੀ ਬੋਤਲਾਂ’

Madhya Pradesh News: ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੀ ਪੁਲਿਸ ‘ਸ਼ਰਾਬੀ ਚੂਹਿਆਂ’ ਤੋਂ ਕਾਫੀ ਪ੍ਰੇਸ਼ਾਨ ਹੈ। ਹਾਲ ਹੀ ਵਿਚ ਅਜੀਬ ਮਾਮਲਾ ਸਾਹਮਣੇ ਆਇਆ ਹੈ। ਥਾਣੇ ਵਿਚ ਰੱਖੀਆਂ ਦਰਜਨਾਂ ਸ਼ਰਾਬ ਦੀਆਂ ਬੋਤਲਾਂ ਚੂਹੇ ਪੀ ਗਏ। ਮੀਡੀਆ ਰੀਪੋਰਟਾਂ ਮੁਤਾਬਕ ਚੂਹਿਆਂ ਨੇ 60 ਤੋਂ ਵੱਧ ਬੋਤਲਾਂ ਨੂੰ ਪੀ ਕੇ ਖਾਲੀ ਕਰ ਦਿਤਾ ਹੈ। ਹੁਣ ਪੁਲੀਸ ਨੇ ਇਨ੍ਹਾਂ ਚੂਹਿਆਂ ਵਿਰੁਧ ਕਾਰਵਾਈ ਕਰਦਿਆਂ ਇਕ ਚੂਹੇ ਨੂੰ ‘ਕਾਬੂ’ ਕਰ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਥਾਣਾ ਛਿੰਦਵਾੜਾ ਕੋਤਵਾਲੀ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ 60 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।

ਮੀਡੀਆ ਰੀਪੋਰਟਾਂ ਮੁਤਾਬਕ ਅਸਲ 'ਚ ਪੁਲਿਸ ਸਟੇਸ਼ਨ ਦਾ ਮਾਲਖਾਨਾ (ਜ਼ਬਤ ਸਾਮਾਨ ਰੱਖਣ ਵਾਲੀ ਜਗ੍ਹਾ) ਕੱਚੀ ਇਮਾਰਤ 'ਚ ਹੈ। ਇਸ ਕਾਰਨ ਇਥੇ ਚੂਹਿਆਂ ਨੇ ਤਬਾਹੀ ਮਚਾਈ ਹੋਈ ਹੈ। ਇਸ ਸਬੰਧੀ ਥਾਣਾ ਕੋਤਵਾਲੀ ਦੇ ਇੰਚਾਰਜ ਉਮੇਸ਼ ਗੋਲਹਾਨੀ ਨੇ ਦਸਿਆ, "ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਚੂਹੇ ਸ਼ਰਾਬ ਦੀਆਂ ਬੋਤਲਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਕਈ ਲੋਕ ਵਿਅੰਗ ਕਰਦੇ ਹਨ ਕਿ ਚੂਹੇ ਸ਼ਰਾਬ ਪੀ ਰਹੇ ਹਨ ਪਰ ਅਜਿਹਾ ਹੋ ਰਿਹਾ ਹੈ। ਅਜਿਹੀ ਘਟਨਾ ਸਾਡੇ ਮਲਖਾਨੇ ਵਿਚ ਵੀ ਦੇਖਣ ਨੂੰ ਮਿਲੀ ਹੈ। ਸਾਡੇ ਥਾਣੇ ਦੀ ਇਮਾਰਤ ਪੁਰਾਣੀ ਹੈ ਅਤੇ ਚੂਹਿਆਂ ਨੇ ਅਪਣੇ ਰਸਤੇ ਬਣਾ ਲਏ ਹਨ।"

ਉਨ੍ਹਾਂ ਅੱਗੇ ਦਸਿਆ, "ਜੋ ਚੀਜ਼ਾਂ ਜ਼ਬਤ ਕੀਤੀਆਂ ਜਾਂਦੀਆਂ ਹਨ, ਉਹ ਗੋਦਾਮ ਵਿਚ ਰੱਖੀਆਂ ਜਾਂਦੀਆਂ ਹਨ। ਖਾਸ ਕਰਕੇ ਜੇ ਵੱਡੀ ਮਾਤਰਾ ਵਿਚ ਸ਼ਰਾਬ ਫੜੀ ਜਾਂਦੀ ਹੈ, ਤਾਂ ਉਹ ਗੋਦਾਮ ਵਿਚ ਰੱਖੀ ਜਾਂਦੀ ਹੈ। ਇਹ ਕਾਰਟੂਨ ਅਤੇ ਪਲਾਸਟਿਕ ਦੀਆਂ ਬੋਤਲਾਂ ਵਿੱਚ ਰੱਖੀ ਜਾਂਦੀ ਹੈ। ਇਕ ਮਾਮਲੇ ਵਿਚ ਅਸੀਂ ਸ਼ਰਾਬ ਦੀਆਂ ਬੋਤਲਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਸੀ ਪਰ ਜਦੋਂ ਉਨ੍ਹਾਂ ਨੂੰ ਲਿਜਾ ਕੇ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਕੁੱਝ ਬੋਤਲਾਂ 'ਚ ਸ਼ਰਾਬ ਨਹੀਂ ਸੀ”।

ਥਾਣਾ ਕੋਤਵਾਲੀ ਦੇ ਇੰਚਾਰਜ ਗੋਲਹਾਨੀ ਨੇ ਦਸਿਆ ਕਿ ਕਰੀਬ 60 ਤੋਂ 65 ਬੋਤਲਾਂ ਵਿਚੋਂ ਸ਼ਰਾਬ ਡੁੱਲ ਗਈ ਹੈ। ਉਨ੍ਹਾਂ ਨੂੰ ਸਾਫ਼ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਚੂਹਿਆਂ ਨੂੰ ਫੜਨ ਲਈ ਪਿੰਜਰੇ ਲਿਆਂਦੇ ਗਏ। ਇਸ ਵਿਚ ਇਕ ਚੂਹਾ ਵੀ ਫੜਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਚੂਹਿਆਂ ਤੋਂ ਬਹੁਤ ਪਰੇਸ਼ਾਨ ਹਨ। ਇਸ ਲਈ ਮਾਲਖਾਨੇ ਨੂੰ ਕਿਸੇ ਹੋਰ ਥਾਂ ਸ਼ਿਫਟ ਕਰਨ ਦੀ ਵੀ ਗੱਲ ਚੱਲ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਚੂਹੇ ਜ਼ਰੂਰੀ ਦਸਤਾਵੇਜ਼ ਵੀ ਨਸ਼ਟ ਕਰ ਦਿੰਦੇ ਹਨ। ਅਜਿਹੇ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਤੋਂ ਬਚਣ ਲਈ ਉਨ੍ਹਾਂ ਨੇ ਦਸਤਾਵੇਜ਼ਾਂ ਨੂੰ ਹੋਰ ਥਾਂ 'ਤੇ ਰੱਖਣਾ ਸ਼ੁਰੂ ਕਰ ਦਿਤਾ ਹੈ। ਚੂਹੇ ਭੰਗ ਦੀਆਂ ਬੋਰੀਆਂ ਨੂੰ ਵੀ ਪਾੜ ਦਿੰਦੇ ਹਨ। ਇਸ ਤੋਂ ਬਚਣ ਲਈ ਜ਼ਬਤ ਕੀਤੇ ਗਾਂਜੇ ਨੂੰ ਲੋਹੇ ਦੇ ਬਕਸੇ ਵਿਚ ਰੱਖਣਾ ਸ਼ੁਰੂ ਕਰ ਦਿਤਾ ਗਿਆ ਹੈ।

Location: India, Madhya Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement