
New Delhi: ਰਾਹੁਲ ਗਾਂਧੀ ਨੇ ਵੀਰਵਾਰ ਨੂੰ ਇਕ ਵੀਡੀਉ ਜਾਰੀ ਕਰ ਕੇ ਕਿਹਾ, ‘‘ਭਾਜਪਾ ਦੇ ਲੋਕ ਮੈਨੂੰ ਕਾਰੋਬਾਰ ਵਿਰੋਧੀ ਦਸਣ ਦੀ ਕੋਸ਼ਿਸ਼ ਕਰ ਰਹੇ ਹਨ।
New Delhi: ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਉਨ੍ਹਾਂ ਨੂੰ ਵਪਾਰ ਵਿਰੋਧੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸਲ ਵਿਚ ਉਹ ਕਾਰੋਬਾਰਾਂ ਦੇ ਖ਼ਿਲਾਫ਼ ਨਹੀਂ ਹਨ, ਸਗੋਂ ਏਕਾਧਿਕਾਰ ਦੇ ਖ਼ਿਲਾਫ਼ ਹਨ।
ਭਾਜਪਾ ਨੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ‘ਬੇਬੁਨਿਆਦ ਦੋਸ਼’ ਲਗਾਉਣ ਲਈ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਕਿਸੇ ਸਿੱਟੇ ’ਤੇ ਪਹੁੰਚਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਦੀ ਸਲਾਹ ਦਿਤੀ ਸੀ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਇਕ ਵੀਡੀਉ ਜਾਰੀ ਕਰ ਕੇ ਕਿਹਾ, ‘‘ਭਾਜਪਾ ਦੇ ਲੋਕ ਮੈਨੂੰ ਕਾਰੋਬਾਰ ਵਿਰੋਧੀ ਦਸਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਮੈਂ ਵਪਾਰ ਵਿਰੋਧੀ ਨਹੀਂ ਹਾਂ ਪਰ ਏਕਾਧਿਕਾਰ ਦੇ ਵਿਰੁਧ ਹਾਂ।’’
ਉਸ ਦਾ ਕਹਿਣਾ ਹੈ ਕਿ ਉਹ ਉਦਯੋਗ ਵਿਚ ਇਕ, ਦੋ, ਤਿੰਨ ਜਾਂ ਪੰਜ ਲੋਕਾਂ ਵਲੋਂ ਏਕਾਧਿਕਾਰ ਸਥਾਪਤ ਕਰਨ ਦੇ ਵਿਰੁਧ ਹੈ। ਉਨ੍ਹਾਂ ਕਿਹਾ, “ਮੈਂ ਅਪਣੇ ਕਰੀਅਰ ਦੀ ਸ਼ੁਰੂਆਤ ਇਕ ਪ੍ਰਬੰਧਨ ਸਲਾਹਕਾਰ ਵਜੋਂ ਕੀਤੀ ਸੀ। ਮੈਂ ਕਾਰੋਬਾਰੀ ਸਫ਼ਲਤਾ ਲਈ ਜ਼ਰੂਰੀ ਚੀਜ਼ਾਂ ਨੂੰ ਸਮਝਦਾਂ ਹਾਂ। ਇਸ ਲਈ, ਮੈਂ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦਾ ਹਾਂ ਕਿ ਮੈਂ ਵਪਾਰ ਵਿਰੋਧੀ ਨਹੀਂ ਹਾਂ, ਮੈਂ ਏਕਾਧਿਕਾਰ ਵਿਰੋਧੀ ਹਾਂ।’’