
ਮਹਾਰਾਸ਼ਟਰ ’ਚ 20 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
Rajesaheb Deshmukh News: ਮੱਧ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਸ਼ਰਦਚੰਦਰ ਪਵਾਰ (ਐਨ.ਸੀ.ਪੀ.-ਐਸ.ਪੀ.) ਦੇ ਉਮੀਦਵਾਰ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਵਿਧਾਨ ਸਭਾ ਚੋਣਾਂ ਜਿੱਤਦੇ ਹਨ, ਤਾਂ ਉਹ ਅਪਣੇ ਹਲਕੇ ਵਿਚ ਸਾਰੇ ਅਣਵਿਆਹੇ ਨੌਜਵਾਨਾਂ ਦਾ ਵਿਆਹ ਕਰਵਾਉਣਗੇ।
ਬੀਡ ਜ਼ਿਲ੍ਹੇ ਦੇ ਪਾਰਲੀ ਤੋਂ ਚੋਣ ਲੜ ਰਹੇ ਰਾਜੇਸਾਹਿਬ ਦੇਸ਼ਮੁੱਖ ਵਲੋਂ ਕੀਤਾ ਗਿਆ ਇਹ ਅਨੋਖਾ ਵਾਅਦਾ ਪੇਂਡੂ ਖੇਤਰਾਂ ਵਿਚ ਵਿਆਹ ਯੋਗ ਨੌਜਵਾਨਾਂ ਦੀ ਲਾੜੀ ਨਾ ਮਿਲਣ ਦੀ ਸਮੱਸਿਆ ਨੂੰ ਉਜਾਗਰ ਕਰਦਾ ਹੈ। ਦੇਸ਼ਮੁਖ ਦੇ ਬਿਆਨ ਦਾ ਵੀਡੀਉ ਬੁਧਵਾਰ ਨੂੰ ਵਾਇਰਲ ਹੋਇਆ ਸੀ। ਮਹਾਰਾਸ਼ਟਰ ’ਚ 20 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਪਰਲੀ ਵਿਚ ਦੇਸ਼ਮੁਖ ਦੇ ਮੁੱਖ ਵਿਰੋਧੀ ਸੂਬੇ ਦੇ ਖੇਤੀਬਾੜੀ ਮੰਤਰੀ ਧਨੰਜੇ ਮੁੰਡੇ ਹਨ, ਜੋ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਆਗੂ ਹਨ। ਦੇਸ਼ਮੁਖ ਨੇ ਕਿਹਾ, ‘‘ਜੇਕਰ ਮੈਂ ਵਿਧਾਇਕ ਬਣ ਗਿਆ ਤਾਂ ਸਾਰੇ ਅਣਵਿਆਹੇ ਨੌਜਵਾਨਾਂ ਦਾ ਵਿਆਹ ਕਰਾਵਾਂਗਾ। ਅਸੀਂ ਨੌਜਵਾਨਾਂ ਨੂੰ ਕੰਮ ਦੇਵਾਂਗੇ। ਲੋਕ ਪੁੱਛਦੇ ਹਨ (ਵਹੁਟੀ ਭਾਲਣ ਵਾਲੇ ਨੂੰ) ਕੀ ਉਸ ਕੋਲ ਕੋਈ ਨੌਕਰੀ ਹੈ ਜਾਂ ਕੀ ਉਸ ਦਾ ਕੋਈ ਕਾਰੋਬਾਰ ਹੈ।
ਤੁਹਾਨੂੰ ਕੀ ਮਿਲੇਗਾ ਜਦੋਂ ਜ਼ਿਲ੍ਹੇ ਦੇ ਸਰਪ੍ਰਸਤ ਮੰਤਰੀ (ਧੰਨਜੇ ਮੁੰਡੇ) ਕੋਲ ਖੁਦ ਕੋਈ ਕਾਰੋਬਾਰ ਨਹੀਂ ਹੈ ਤਾਂ ਤੁਹਾਨੂੰ ਕੀ ਮਿਲੇਗਾ।’’ ਉਨ੍ਹਾਂ ਦਾਅਵਾ ਕੀਤਾ ਕਿ ਮੁੰਡੇ ਹਲਕੇ ਵਿਚ ਇਕ ਵੀ ਉਦਯੋਗ ਨਹੀਂ ਲਿਆ ਸਕੇ ਹਨ ਜਿਸ ਕਰ ਕੇ ਨੌਕਰੀਆਂ ਨਾ ਮਿਲਣ ਕਾਰਨ ਸਥਾਨਕ ਨੌਜਵਾਨਾਂ ਨੂੰ ਵਿਆਹ ਕਰਵਾਉਣ ਵਿਚ ਦਿੱਕਤ ਆ ਰਹੀ ਹੈ। (ਏਜੰਸੀ)