ਦਿੱਲੀ 'ਚ ਠੰਡ ਨੇ ਦਿਤੀ ਦਸਤਕ, ਧੁੰਦ ਦੀ ਚਾਦਰ 'ਚ ਲਿਪਟੇ ਕਈ ਇਲਾਕੇ 
Published : Dec 8, 2018, 10:08 am IST
Updated : Dec 8, 2018, 10:08 am IST
SHARE ARTICLE
In Delhi, cold conditions
In Delhi, cold conditions

ਦਸੰਬਰ ਮਹੀਨੇ ਦੀ ਸ਼ੁਰੂਆਤ ਹੁੰਦੇ ਹੀ ਰਾਜਧਾਨੀ ਦਿੱਲੀ ਵਿਚ ਠੰਡ ਨੇ ਅਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿਤਾ ਹੈ।ਦੱਸ ਦਈਏ ਕਿ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ...

ਨਵੀਂ ਦਿੱਲੀ (ਭਾਸਾ): ਦਸੰਬਰ ਮਹੀਨੇ ਦੀ ਸ਼ੁਰੂਆਤ ਹੁੰਦੇ ਹੀ ਰਾਜਧਾਨੀ ਦਿੱਲੀ ਵਿਚ ਠੰਡ ਨੇ ਅਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿਤਾ ਹੈ।ਦੱਸ ਦਈਏ ਕਿ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਅਤੇ ਦਿੱਲੀ ਸਵੇਰੇ, ਸ਼ਾਮ ਧੁੰਦ ਦੀ ਚਾਦਰ ਵਿਚ ਲਿਪਟੀ ਹੋਈ ਨਜ਼ਰ ਆ ਰਹੀ ਹੈ। ਸ਼ਨੀਵਾਰ ਸਵੇਰੇ ਸਫਦਰਗੰਜ ਇਲਾਕੇ ਵਿਚ ਤਾਪਮਾਨ 9 ਡਿਗਰੀ ਸੈਲਸਿਅਸ ਦਰਜ ਕੀਤਾ ਗਿਆ, ਜਦੋਂ ਕਿ ਵਿਜ਼ਿਬਿਲਿਟੀ 0.5 ਰਹੀ ਹੈ।

Delhi Delhi

ਉਥੇ ਹੀ, ਪਾਲਮ ਇਲਾਕੇ ਵਿਚ ਤਾਪਮਾਨ 9 ਡਿਗਰੀ ਰਿਹਾ। ਦਿੱਲੀ ਦੀ ਹਵਾ ਗੁਣਵੱਤਾ ਸ਼ੁੱਕਰਵਾਰ ਨੂੰ ਵੀ ਬਹੁਤ ਖ਼ਰਾਬ ਸ਼੍ਰੇਣੀ ਵਿਚ ਰਹੀ। ਸ਼ੁੱਕਰਵਾਰ ਨੂੰ ਕੁਲ ਹਵਾ ਗੁਣਵੱਤਾ ਸੂਚਕ ਅੰਕ 346 ਦਰਜ ਕੀਤਾ ਗਿਆ। ਨਾਲ ਹੀ ਹਵਾ ਦੀ ਹੌਲੀ ਰਫ਼ਤਾਰ ਵਰਗੀ ਮੌਸਮੀ ਹਲਾਤ ਦੇ ਕਾਰਨ ਸ਼ਹਿਰ ਵਿਚ ਚਾਰ ਇਲਾਕੀਆਂ ਵਿਚ ਹਵਾ ਗੁਣਵੱਤਾ ''ਗੰਭੀਰ'' ਦਰਜ ਕੀਤੀ ਗਈ। ਮੁੰਡਕਾ, ਨੇਹਰੂ ਨਗਰ, ਰੋਹੀਣੀ ਅਤੇ ਵਜੀਰਪੁਰ ਵਿਚ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ ਵਿਚ ਦਰਜ ਕੀਤੀ ਗਈ।

Delhi Delhi

ਸੀਪੀਸੀਬੀ ਦੇ ਆਂਕੜੀਆਂ ਦੇ ਮੁਤਾਬਕ, ਐਨਸੀਆਰ ਵਿਚ ਗਾਜ਼ਿਆਬਾਦ, ਫਰੀਦਾਬਾਦ ਅਤੇ ਨੋਇਡਾ ਵਿਚ ਹਵਾ ਗੁਣਵੱਤਾ 'ਬਹੁਤ ਖ਼ਰਾਬ' ਸ਼੍ਰੇਣੀ ਵਿਚ ਦਰਜ ਕੀਤੀ ਗਈ।ਸੁਪ੍ਰੀਮ ਕੋਰਟ ਵਲੋਂ ਗਠਿਤ ਵਾਤਾਵਰਣ ਪ੍ਰਦੂਸ਼ਣ ਕੰਟਰੋਲ ਅਥਾਰਟੀ (ਈਪੀਸੀਏ) ਨੇ ਦਿੱਲੀ-ਐਨਸੀਆਰ ਵਿਚ ਰਾਜ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵਲੋਂ  ਟੈਕਸੀ ਦੇ ਰੂਪ ਵਿਚ ਕਿਰਾਏ ਉਤੇ ਲਈ ਗਈ ਨਿਜੀ ਡੀਜ਼ਲ ਗੱਡੀਆਂ ਦੀ ਵਰਤੋਂ  ਉੱਤੇ ਚਿੰਤਾ ਜਾਗਰ ਕੀਤੀ।

Delhi Delhi

ਈਪੀਸੀਏ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਕਈ ਅਧਿਕਾਰੀ ਦਿੱਲੀ ਅਤੇ ਐਨਸੀਆਰ ਦੇ ਅੰਦਰ ਆਉਣ- ਜਾਣ ਲਈ ਟੈਕਸੀ ਦੇ ਤੌਰ 'ਤੇ ਕਿਰਾਏ 'ਤੇ ਲਈ ਨਿਜੀ ਡੀਜ਼ਲ ਗੱਡੀਆਂ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਦੇ ਲਈ ਸਪਸ਼ਟੀਕਰਨ ਮੰਗਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement