ਬੇਅਦਬੀ ਮਾਮਲਾ : ਵਿਪਾਸਨਾ ਅਤੇ ਨੈਨ ਨੇ ਬੀਮਾਰੀ ਦਾ ਬਹਾਨਾ ਕਰ ਕੇ SIT ਕੋਲ ਭੇਜਿਆ ਅਪਣਾ ਮੈਡੀਕਲ
Published : Dec 8, 2021, 10:36 am IST
Updated : Dec 8, 2021, 10:36 am IST
SHARE ARTICLE
Beadbi Case
Beadbi Case

SIT ਵਲੋਂ ਤਿੰਨ ਨੋਟਿਸ ਦੇਣ ਦੇ ਬਾਵਜੂਦ ਵੀ ਨਹੀ ਹੋਏ ਜਾਂਚ ਵਿਚ ਸ਼ਾਮਲ 

ਸਿਰਸਾ (ਸੁਰਿੰਦਰ ਪਾਲ ਸਿੰਘ) : 1 ਜੁਲਾਈ 2015 ਨੂੰ ਪੰਜਾਬ ਦੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਵਿਚ ਜਾਂਚ ਕਰਨ ਆਈ ਪੰਜਾਬ ਪੁਲਿਸ ਦੀ ਐਸਆਈਟੀ 3 ਘੰਟੇ ਦੀ ਠਹਿਰ ਤੋਂ ਬਾਅਦ ਡੇਰੇ ਦੀ ਚੇਅਰਪਰਸਨ ਵਿਪਾਸਨਾ ਅਤੇ ਵਾਇਸ ਚੈਰਪਰਸਨ ਡਾ: ਪੀ.ਆਰ. ਨੈਨ ਦੇ ਡੇਰੇ ਵਿਚੋਂ ਗ਼ਾਇਬ ਮਿਲਣ ’ਤੇ ਬਰੰਗ ਚਿੱਠੀ ਵਾਂਗ ਪੰਜਾਬ ਵਾਪਸ ਮੁੜ ਗਈ।

vipasna insavipasna insa

ਸਿਰਸਾ ਦੇ ਐਸ.ਪੀ. ਅਰਪਿਤ ਜੈਨ ਅਤੇ ਡੀਐਸਪੀ ਵੀ ਇਸ ਟੀਮ ਦੇ ਨਾਲ ਸਨ। ਧਿਆਨ ਰਹੇ ਕਿ ਪੰਜਾਬ ਪੁਲਿਸ ਦੀ ਐਸਆਈਟੀ ਵਲੋਂ ਵਿਪਾਸਨਾ ਅਤੇ ਨੈਨ ਤਿੰਨ ਨੋਟਿਸ ਦੇਣ ਦੇ ਬਾਵਜੂਦ ਜਾਂਚ ਵਿਚ ਸ਼ਾਮਲ ਨਹੀ ਹੋਏ।  ਬੇਅਦਬੀ ਮਾਮਲੇ ਵਿਚ ਪੁੱਛ-ਗਿਛ ਕਰਨ ਲਈ ਐਸਆਈਟੀ ਨੂੰ ਡੇਰਾ ਪ੍ਰਬੰਧਕ ਕਮੇਟੀ ਮੈਂਬਰ ਵਿਪਾਸਨਾ ਅਤੇ ਪੀ.ਆਰ. ਨੈਨ ਜਦੋਂ ਨਹੀ ਮਿਲੇ ਤਾਂ ਸਿੱਟ ਨੇ ਉਹ ਜਗ੍ਹਾ ਵੀ ਵੇਖੀ ਜਿਥੇ ਦੋਸ਼ੀ ਰਹਿੰਦੇ ਹਨ।

Dr nainDr nain

ਸੂਤਰ ਦਸਦੇ ਹਨ ਕਿ ਵਿਪਾਸਨਾਂ ਅਤੇ ਨੈਨ ਨੇ ਬਿਮਾਰੀ ਦਾ ਬਹਾਨਾਂ ਲਾ ਕੇ ਐਸਆਈਟੀ ਕੋਲ ਮੈਡੀਕਲ ਪੱਤਰ ਭੇਜ ਦਿਤਾ। ਆਈ.ਜੀ. ਸਤਿੰਦਰਪਾਲ ਸਿੰਘ ਪਰਮਾਰ ਨੇ ਜਾਂਚ ਉਪਰੰਤ ਮੀਡੀਆ ਵਿਚ ਕਿਹਾ ਕਿ ਕਿ ਉਹ ਬੇਅਦਬੀ ਦੇ ਮਾਮਲੇ ’ਚ ਜਾਂਚ ਕਰਨ ਲਈ ਡੇਰੇ ਪੁੱਜੇ ਹਨ ਤੇ ਡੇਰਾ ਪ੍ਰਬੰਧਕ ਕਮੇਟੀ ਮੈਂਬਰ ਵਿਪਾਸਨਾ ਤੇ ਪੀ.ਆਰ. ਨੈਨ ਪੰਜਾਬ ਪੁਲਿਸ ਨੂੰ ਲੋੜੀਂਦੇ ਹਨ ਜੋ ਨਹੀ ਮਿਲੇ।

sps parmarsps parmar

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡੇਰੇ ਦੇ ਪ੍ਰਬੰਧਕਾਂ ਵਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਅਗਲੇ ਕੁਝ ਦਿਨਾਂ ਵਿਚ ਦੋਵਾਂ ਨੂੰ ਜਾਂਚ ’ਚ ਸ਼ਾਮਲ ਕਰਵਾ ਦੇਣਗੇ। ਦੂਜੇ ਪਾਸੇ ਡੇਰੇ ’ਚ ਐਸ.ਆਈ.ਟੀ. ਦੇ ਆਉਣ ਸਬੰਧੀ ਡੇਰਾ ਪ੍ਰਬੰਧਕਾਂ ਨੇ ਰਸਮੀ ਉਤਰ ਦੇਣ ਤੋਂ ਬਾਅਦ ਚੁੱਪ ਵੱਟੀ ਰੱਖੀ ਪਰ ਡੇਰੇ ਦੇ ਵਕੀਲ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਪੰਜਾਬ ਚੋਣਾਂ ਦੌਰਾਨ ਦਬਾਅ ਬਣਾਉਣ ਦੇ ਇਲਜ਼ਾਮ ਲਾਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement