
2700 ਕਿਲੋਮੀਟਰ ਦਾ ਸਫ਼ਰ ਤੈਅ ਕਰ ਮੁੰਡਾ ਪਹੁੰਚਿਆ ਟਿਕਰੀ ਬਾਰਡਰ
ਨਵੀਂ ਦਿੱਲੀ ( ਹਰਜੀਤ ਕੌਰ) ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਚਾਰੇ ਪਾਸੇ ਖ਼ੁਸ਼ੀ ਦੀ ਲਹਿਰ ਹੈ। ਖ਼ੁਸ਼ੀ ਹੋਵੇ ਵੀ ਕਿਉਂ ਨਾ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ 'ਤੇ ਬੈਠਿਆ ਨੂੰ ਪੂਰਾ ਇਕ ਸਾਲ ਪੂਰਾ ਹੋ ਗਿਆ। ਕਿਸਾਨਾਂ ਨੇ ਗਰਮੀ ਠੰਡ, ਲੋਹੜੀ, ਦੀਵਾਲੀ ਦਿੱਲੀ ਦੇ ਬਾਰਡਰਾਂ 'ਤੇ ਹੀ ਮਨਾਈ ਹੈ।
Muhammad and Harjit Kaur
ਕਿਸਾਨਾਂ ਦੇ ਸਬਰ ਸੰਤੋਖ ਦੀ ਜਿੱਤ ਹੋਈ ਹੈ। ਕਿਸਾਨਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਕ ਨੌਜਵਾਨ ਵੀਰ ਕੇਰਲਾ ਤੋਂ ਸਕੂਟੀ ਚਲਾ ਕੇ ਦਿੱਲੀ ਧਰਨੇ 'ਤੇ ਪਹੁੰਚਿਆ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਨੌਜਵਾਨ ਮੁਹੰਮਦ ਨੇ ਦੱਸਿਆ ਕਿ ਉਸਨੂੰ ਕਿਸਾਨੀ ਅੰਦੋਲਨ ਵਿਚ ਆ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ।
Muhammad and Harjit Kaur
ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਉਹ ਉਦੋਂ ਹੀ ਆਉਣਾ ਚਾਹੁੰਦੇ ਸਨ ਪਰ ਉਹ ਕਿਸੇ ਨਾ ਕਿਸੇ ਕਾਰਨਾਂ ਕਰਕੇ ਨਹੀਂ ਆ ਸਕੇ ਪਰ ਜਦੋਂ ਕਿਸਾਨਾਂ ਦੀ ਜਿੱਤ ਦੀ ਖ਼ਬਰ ਬਾਰੇ ਸੁਣਿਆ ਉਹ ਆਪਣੇ ਆਪ ਨੂੰ ਨਹੀਂ ਰੋਕ ਸਕੇ ਤੇ ਅੱਜ ਸਕੂਟੀ 'ਤੇ ਟਿਕਰੀ ਬਾਰਡਰ ਆ ਗਏ।
Muhammad and Harjit Kaur
ਮੁਹੰਮਦ ਨੇ ਕਿਹਾ ਕਿ ਕੇਰਲਾ ਵਿਚ ਜ਼ਿਆਦਾਤਰ ਲੋਕ ਕਿਸਾਨਾਂ 'ਤੇ ਨਾਲ ਖੜ੍ਹੇ ਹਨ। ਮੁਹੰਮਦ ਨੇ ਕਿਹਾ ਕਿ ਅਸੀਂ ਟਰੇਨ ਵਿਚ ਵੀ ਆ ਸਕਦੇ ਸੀ ਪਰ ਸਕੂਟੀ 'ਤੇ ਆਉਣ ਇਕ ਵੱਖਰੀ ਗੱਲ ਸੀ। ਕਿਸਾਨ ਟਰਾਲੀਆਂ ਵਿਚ ਆ ਰਹੇ ਹਨ ਇਸ ਲਈ ਅਸੀਂ ਸਕੂਟਰੀ 'ਤੇ ਆਉਣ ਬਾਰੇ ਸੋਚਿਆ।
Muhammad and Harjit Kaur
ਉਹਨਾਂ ਕਿਹਾ ਕਿ ਉਹਨਾਂ ਨੂੰ 2700 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਈ 10 ਤੋਂ 11 ਦਿਨ ਲੱਗੇ। ਮੁਹੰਮਦ ਨੇ ਕਿਹਾ ਕਿ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਕਿਸਾਨੀ ਅੰਦੋਲਨ ਬਾਰੇ ਸੁਣਿਆ ਫਿਰ ਮਨ ਵਿਚ ਜੋਸ਼ ਆਇਆ ਤੇ ਮਨ ਬਣਾ ਲਿਆ ਵੀ ਕਿਸਾਨੀ ਅੰਦੋਲਨ ਵਿਚ ਹਿੱਸਾ ਲੈਣਾ ਹੈ।
Muhammad