ਪੁਲਿਸ ਨੇ ਦੋਸ਼ੀ ਨੂੰ ਘਟਨਾ 'ਚ ਇਸਤੇਮਾਲ ਕੀਤੇ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ
Murder Case: ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਤਾਲਗਾਂਵ ਪੁਲਿਸ ਥਾਣੇ ਅਧੀਨ ਮੁਡਿਆਕਲਾਂ ਪਿੰਡ 'ਚ 55 ਸਾਲਾ ਵਿਅਕਤੀ ਨੇ ਆਪਣੇ ਪਰਿਵਾਰ ਦੇ 2 ਜੀਆਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮਾਨਸਿਕ ਰੂਪ ਨਾਲ ਅਸਥਿਰ ਦੱਸੇ ਜਾ ਰਹੇ ਦੋਸ਼ੀ ਕਮਲਕਾਂਤ ਨੇ ਤੇਜ਼ਧਾਰ ਹਥਿਆਰ ਨਾਲ ਆਪਣੇ 2 ਸਾਲਾ ਪੋਤੇ ਅਤੇ ਨੂੰਹ ਸ਼ਿਖਾ (27) ਦਾ ਕਤਲ ਕਰ ਦਿੱਤਾ।
ਪੁਲਿਸ ਸੁਪਰਡੈਂਟ ਚਰਕੇਸ਼ ਮਿਸ਼ਰਾ ਨੇ ਕਿਹਾ ਕਿ ਕਮਲਕਾਂਤ ਆਪਣੇ ਪੋਤੇ ਦੇ ਰੋਣ ਤੋਂ ਪੇਰਸ਼ਾਨ ਹੋ ਗਿਆ ਸੀ, ਇਸ ਲਈ ਉਸ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਜਦੋਂ ਬੱਚੇ ਦੀ ਮਾਂ ਨੇ ਕਮਲਕਾਂਤ ਨੂੰ ਰੋਕਿਆ ਤਾਂ ਉਸ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਆਯੂਸ਼ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦੀ ਮਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ।
ਪੁਲਿਸ ਨੇ ਦੋਸ਼ੀ ਨੂੰ ਘਟਨਾ 'ਚ ਇਸਤੇਮਾਲ ਕੀਤੇ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਬੱਚੇ ਦੀ ਦਾਦੀ ਅਨੁਸਾਰ ਘਟਨਾ ਦੇ ਸਮੇਂ ਉਹ ਘਰ ਨਹੀਂ ਸੀ। ਜਦੋਂ ਉਹ ਘਰ ਆਈ ਤਾਂ ਉਸ ਨੇ ਨੂੰਹ ਅਤੇ ਪੋਤੇ ਨੂੰ ਖੂਨ ਨਾਲ ਲੱਥਪੱਥ ਵੇਖਿਆ। ਮ੍ਰਿਤਕ ਔਰਤ ਦਾ ਪਤੀ ਪੰਜਾਬ 'ਚ ਕੰਮ ਕਰਦਾ ਹੈ ਅਤੇ ਘਰ 'ਚ ਪਰਿਵਾਰ ਦੇ 4 ਮੈਂਬਰ ਰਹਿੰਦੇ ਸਨ।