ਨਾਇਕ ਵੀਰੇਂਦਰ ਰਾਠੀ ਦੀ ਮੌਤ ਤੋਂ ਬਾਅਦ ਪਿੰਡ ’ਚ ਸੋਗ ਦਾ ਮਾਹੌਲ ਹੈ ਅਤੇ ਅੱਜ ਵਰਿੰਦਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਰਾਜਲੁਗੜ੍ਹੀ ਪਹੁੰਚੀ।
ਝਾਂਸੀ: ਉੱਤਰ ਪ੍ਰਦੇਸ਼ ਦੇ ਝਾਂਸੀ ਨੇੜੇ ਹਰਿਆਣਾ ਦੇ ਇਕ ਨੌਜਵਾਨ ਨਾਲ ਕਥਿਤ ਤੌਰ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਚੱਲਦੀ ਰੇਲ ਗੱਡੀ ਤੋਂ ਹੇਠਾਂ ਸੁੱਟ ਦਿਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਲ੍ਹਾ ਪੁਲਿਸ ਬੁਲਾਰੇ ਜਗਜੀਤ ਸਿੰਘ ਨੇ ਦਸਿਆ ਕਿ ਨੌਜੁਆਨ ਦੀ ਪਛਾਣ ਫੌਜੀ ਵਰਿੰਦਰ ਰਾਠੀ ਵਜੋਂ ਹੋਈ ਹੈ, ਜੋ ਗੰਨੌਰ ਦੇ ਰਾਜਲੁਗੜ੍ਹੀ ਪਿੰਡ ਦਾ ਵਸਨੀਕ ਸੀ। ਉਹ ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਨਾਇਕ ਵਜੋਂ ਤਾਇਨਾਤ ਸੀ।
ਜਗਜੀਤ ਸਿੰਘ ਨੇ ਕਿਹਾ ਕਿ ਵਰਿੰਦਰ ਬਰੇਲੀ ਵਾਪਸ ਆ ਰਿਹਾ ਸੀ ਜਦੋਂ ਉਸ ਦਾ ਝਾਂਸੀ ਅਤੇ ਲਲਿਤਪੁਰ ਵਿਚਕਾਰ ਦੋ ਔਰਤਾਂ ਅਤੇ ਚਾਰ ਮਰਦਾਂ ਨਾਲ ਝਗੜਾ ਹੋਇਆ ਸੀ। ਉਨ੍ਹਾਂ ਅਨੁਸਾਰ, ਝਗੜੇ ਤੋਂ ਬਾਅਦ, ਸਾਰਿਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਰੇਲ ਗੱਡੀ ਦੇ ਪਖਾਨੇ ’ਚ ਬੰਦ ਕਰ ਦਿਤਾ। ਉਨ੍ਹਾਂ ਅਨੁਸਾਰ, ਬਾਅਦ ’ਚ ਉਹ ਉਸ ਨੂੰ ਪਖਾਨੇ ਤੋਂ ਬਾਹਰ ਲੈ ਗਏ ਅਤੇ ਉਸ ਨੂੰ ਚਲਦੀ ਰੇਲ ਗੱਡੀ ਤੋਂ ਹੇਠਾਂ ਸੁੱਟ ਦਿਤਾ।
ਉਨ੍ਹਾਂ ਕਿਹਾ ਕਿ ਨਾਇਕ ਵੀਰੇਂਦਰ ਰਾਠੀ ਦੀ ਮੌਤ ਤੋਂ ਬਾਅਦ ਪਿੰਡ ’ਚ ਸੋਗ ਦਾ ਮਾਹੌਲ ਹੈ ਅਤੇ ਅੱਜ ਵਰਿੰਦਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਰਾਜਲੁਗੜ੍ਹੀ ਪਹੁੰਚੀ। ਵਰਿੰਦਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਵਰਿੰਦਰ ਰਾਠੀ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਰੇਲਵੇ ਪੁਲਿਸ ਫੋਰਸ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ ਹੈ।