
ਉੱਤਰ ਪ੍ਰਦੇਸ਼ 'ਚ ਅਵਾਰਾ ਪਸ਼ੂਆਂ ਦੀ ਦਹਿਸ਼ਤ ਇੰਨੀ ਵੱਧ ਗਈ ਹੈ ਕਿ ਕਈ ਇਲਾਕਿਆਂ 'ਚ ਲੋਕ ਇਨ੍ਹਾਂ ਪਸ਼ੂਆਂ ਨੂੰ ਸਕੂਲ 'ਚ ਬੰਦ ਕਰਨ ਲੱਗ ਪਏ ਹਨ। ਇੱਥੇ ਦੇ ਪ੍ਰਯਾਗਰਾਜ 'ਚ...
ਲਖਨਊ: ਉੱਤਰ ਪ੍ਰਦੇਸ਼ 'ਚ ਅਵਾਰਾ ਪਸ਼ੂਆਂ ਦੀ ਦਹਿਸ਼ਤ ਇੰਨੀ ਵੱਧ ਗਈ ਹੈ ਕਿ ਕਈ ਇਲਾਕਿਆਂ 'ਚ ਲੋਕ ਇਨ੍ਹਾਂ ਪਸ਼ੂਆਂ ਨੂੰ ਸਕੂਲ 'ਚ ਬੰਦ ਕਰਨ ਲੱਗ ਪਏ ਹਨ। ਇੱਥੇ ਦੇ ਪ੍ਰਯਾਗਰਾਜ 'ਚ ਕਿਸਾਨਾਂ ਨੇ ਅਵਾਰਾ ਪਸ਼ੂਆਂ ਨੂੰ ਸਕੂਲ 'ਚ ਬੰਦ ਕਰ ਦਿਤਾ ਜਿਸ ਦੇ ਚੱਲਦਿਆਂ ਕੜਾਕੇ ਦੀ ਇਸ ਠੰਡ 'ਚ ਸਕੂਲ ਦੇ ਬੱਚਿਆਂ ਨੂੰ ਖੁੱਲੇ ਅਸਮਾਨ ਦੇ ਹੇਠਾਂ ਪੜ੍ਹਨਾ ਪੈ ਰਿਹਾ ਹੈ।
Yogi Adityanath
ਦੂਜੇ ਪਾਸੇ ਬਰਵਾਰ ਪਿੰਡ ਦੇ ਸਰਪੰਚ ਤਿਆਗ ਰਾਜ ਸਿੰਘ ਨੇ ਗੱਲ ਬਾਅਤ 'ਚ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਅਜਿਹਾ ਨਾ ਕਰਨ ਦੀ ਹਿਦਾਇਤ ਦਿਤੀ ਸੀ, ਪਰ ਅਵਾਰਾ ਪਸ਼ੂਆਂ ਵਲੋਂ ਫਸਲ ਚਰੇ ਜਾਣ ਕਾਰਨ ਨਰਾਜ਼ ਪਿੰਡ ਵਾਲਿਆਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਅਤੇ ਪਸ਼ੂਆਂ ਨੇ ਸਕੂਲ ਦੇ ਅੰਦਰ ਲਗਾਈ ਗਈ ਫੁਲਵਾਰੀ ਨੂੰ ਵੀ ਨਸ਼ਟ ਕਰ ਦਿਤਾ। ਇੱਥੇ ਦੇ ਸ਼ੰਕਰਗੜ ਇਲਾਕੇ 'ਚ ਭਦਵਾਰ ਪਿੰਡ 'ਚ ਸੋਮਵਾਰ ਦੀ ਸਵੇਰ ਜਦੋਂ ਛੋਟੇ ਬੱਚੇ ਸਕੂਲ 'ਚ ਪੜ੍ਹਨ ਆਏ ਤਾਂ ਉਸ ਸਕੂਲ 'ਚ ਗਾਊ- ਬੈਲਾਂ ਨੂੰ ਵੇਖਕੇ ਹੈਰਾਨ ਰਹਿ ਗਏ।
Yogi Adityanath
ਸਕੂਲ ਦੇ ਪ੍ਰਿੰਸੀਪਲ ਕਮਲੇਸ਼ ਸਿੰਘ ਦੇ ਮੁਤਾਬਕ ਐਤਵਾਰ ਦੀ ਰਾਤ ਇਲਾਕੇ 'ਚ ਹੋ ਰਹੇ ਮੀਂਹ ਦੇ ਚਲਦੇ ਜੋ ਅਵਾਰਾ ਪਸ਼ੂ ਖੇਤਾਂ 'ਚ ਫਸਲ ਖਾਣ ਆਉਂਦੇ ਹਨ ਉਹ ਪਿੰਡ 'ਚ ਦਾਖਲ ਹੋ ਗਏ। ਪਿੰਡ ਵਾਲਿਆਂ ਨੇ ਉਨ੍ਹਾਂ ਪਸ਼ੂਆਂ ਨੂੰ ਲਿਆ ਕੇ ਸਕੂਲ 'ਚ ਬੰਦ ਕਰ ਦਿਤਾ। ਅੱਧੀ ਰਾਤ ਤੋਂ ਲੈ ਕੇ ਸੋਮਵਾਰ ਦੀ ਦੁਪਹਿਰ ਤੱਕ ਇਹ ਜਾਨਵਰ ਸਕੂਲ 'ਚ ਹੀ ਬੰਦ ਰਹੇ ਅਤੇ ਠੰਡ 'ਚ ਬੱਚਿਆਂ ਨੂੰ ਸਕੂਲ ਦੇ ਬਾਹਰ ਤਰਪਾਲ ਵਿਛਾਕੇ ਪੜਾਈ ਕਰਨੀ ਪਈ।
ਸੋਮਵਾਰ ਨੂੰ ਹੀ ਇਲਾਕੇ ਦੇ ਪ੍ਰਬੰਧਕੀ ਅਧਿਕਾਰੀਆਂ ਦੇ ਆਉਣ ਤੋਂ ਬਾਅਦ ਪਸ਼ੂਆਂ ਨੂੰ ਸਕੂਲ ਤੋਂ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਸਕੂਲ ਦੀ ਸਾਫ਼ ਸਫਾਈ ਕੀਤੀ ਗਈ , ਪਰ ਸਕੂਲ 'ਚ ਅੱਜ ਵੀ ਬਦਬੂ ਹੈ ਅਤੇ ਇਸ ਬਦਬੂ 'ਚ ਬੱਚਿਆਂ ਨੂੰ ਬੈਠ ਕੇ ਪੜ੍ਹਨਾ ਪੈ ਰਿਹਾ ਹੈ। ਦੱਸ ਦਈਏ ਕਿ ਸ਼ੰਕਰਗੜ੍ਹ ਇਲਾਕੇ ਦੇ ਕਈ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਪਸ਼ੂਆਂ ਦੇ ਡਰ ਕਾਰਨ ਇਸ ਵਾਰ ਕਣਕ ਦੀ ਬੁਆਈ ਹੀ ਨਹੀਂ ਕੀਤੀ।
Uttar Pradesh CM Yogi Adityanath
ਇਸ ਪਿੰਡ ਦੇ ਰਹਿਣ ਵਾਲੇ ਵਿਕਾਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਝੋਨਾ ਦੀ ਫਸਲ ਬਰਬਾਦ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਪਸ਼ੂਆਂ ਦੇ ਖੌਫ 'ਚ ਫਸਲ ਹੀ ਨਹੀਂ ਲਗਾਈ। ਦੱਸ ਦਈਏ ਕਿ ਯੋਗੀ ਸਰਕਾਰ ਨੇ ਅਫਸਰਾਂ ਨੂੰ ਹਾਲ ਹੀ 'ਚ ਆਦੇਸ਼ ਜਾਰੀ ਕਰਕੇ ਇਹ ਕਿਹਾ ਸੀ ਕਿ ਅਵਾਰਾ ਪਸ਼ੂਆਂ 'ਤੇ ਲਗਾਮ ਲਗਾਈ ਜਾਵੇ, ਪਰ ਇਹ ਆਦੇਸ਼ ਫਿਲਹਾਲ ਕਿਤੇ ਵੀ ਅਮਲੀਜਾਮਾ ਪਾਓਂਦੇ ਨਜ਼ਰ ਨਹੀਂ ਆ ਰਿਹਾ ਹੈ ਅਤੇ ਅਵਾਰਾ ਪਸ਼ੂ ਹੁਣੇ ਵੀ ਕਿਸਾਨਾਂ ਲਈ ਭੈੜਾ ਸੁੱਪਣਾ ਬਣਿਆ ਹੋਇਆ ਹੈ।