
ਜੌਨਸਨ ਇਸ ਮੁੱਦੇ ਤੇ ਆਪਣੇ ਭਾਰਤੀ ਹਮਰੁਤਬਾ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲ ਕਰਨ।
ਚੰਡੀਗੜ੍ਹ: ਭਾਰਤ 'ਚ ਚਲ ਰਹੇ ਕਿਸਾਨ ਅੰਦੋਲਨ ਤੇ ਬ੍ਰਿਟੇਨ ਵਿਚ ਵੀ ਰਾਜਨੀਤੀ ਹੋਣ ਲੱਗ ਪਈ ਹੈ। ਇਸ ਵਿਚਕਾਰ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਸਾਨ ਅੰਦੋਲਨ ਦੀ ਹਿਮਾਇਤ 'ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਇੱਕ ਚਿੱਠੀ ਲਿੱਖੀ ਹੈ। ਬੋਰਿਸ ਜੌਨਸਨ ਨੂੰ ਅਪੀਲ ਕਰਦੇ ਹੋਏ ਢੇਸੀ ਨੇ ਇਹ ਵੀ ਕਿਹਾ ਹੈ ਕਿ ਜੌਨਸਨ ਇਸ ਮੁੱਦੇ ਤੇ ਆਪਣੇ ਭਾਰਤੀ ਹਮਰੁਤਬਾ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲ ਕਰਨ।
ਤਨਮਨਜੀਤ ਢੇਸੀ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਸਬੰਧੀ 100 ਦੇ ਕਰੀਬ ਐਮਪੀਜ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਲਿੱਖ ਚੁੱਕੇ ਹਨ। ਉਨ੍ਹਾਂ ਨੇ ਕਿਸਾਨਾਂ ਤੇ ਦਿੱਲੀ ਕੂਚ ਦੌਰਾਨ ਵਰਤੇ ਗਏ ਬਲ ਦੀ ਵੀ ਅਲੋਚਨ ਕੀਤੀ।
ਢੇਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਢੇਸੀ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।
Really grateful to the 100+ MPs and Lords who signed cross-party letter to the Prime Minister, given huge concerns for the peaceful India #FarmersProtest.
— Tanmanjeet Singh Dhesi MP (@TanDhesi) January 8, 2021
Boris Johnson must raise with Indian PM, expressing hopes of speedy resolution to current deadlock.#Punjabi ਪੰਜਾਬੀ version pic.twitter.com/jxYUd31UbB
ਇਸ ਤੋਂ ਬਾਅਦ ਚਿੱਠੀ ਵਿਚ ਤਨਮਨਜੀਤ ਸਿੰਘ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਅਪੀਲ ਕੀਤੀ ਕਿ ਜਦੋਂ ਬ੍ਰਿਟਿਸ਼ ਪ੍ਰਧਾਨ ਮੰਤਰੀ ਅਗਲੀ ਵਾਰ ਆਪਣੇ ਪ੍ਰਧਾਨ ਮੰਤਰੀ ਮੋਦੀਜੌਨਸਨ ਇਸ ਮੁੱਦੇ ਤੇ ਆਪਣੇ ਭਾਰਤੀ ਹਮਰੁਤਬਾ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲ ਕਰਨ। ਨਾਲ ਮੁਲਾਕਾਤ ਕਰਨਗੇ, ਤਾਂ ਕਿਸਾਨਾਂ ਦਾ ਮੁੱਦਾ ਜ਼ਰੂਰ ਉਠਾਇਆ ਜਾਣਾ ਚਾਹੀਦਾ ਹੈ ਅਤੇ ਉਮੀਦ ਹੈ ਕਿ ਭਾਰਤ ਵਿਚ ਮੌਜੂਦਾ ਰੁਕਾਵਟ ਨੂੰ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ।
ਜਿਕਰਯੋਗ ਹੈ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਬੌਰਿਸ ਜੌਨਸਨ ਨੂੰ ਮੁੱਖ ਮਹਿਮਾਨ ਵਜੋਂ ਸੱਧਾ ਭੇਜਿਆ ਸੀ ਪਰ ਕੋਰੋਨਾ ਖਤਰੇ ਨੂੰ ਵੇਖਦੇ ਹੋਏ ਜੌਨਸਨ ਨੇ ਇਸ ਦੌਰੇ ਨੂੰ ਰੱਦ ਕਰ ਦਿੱਤਾ।