ਭਾਰੀ ਬਰਫ਼ਬਾਰੀ ਦੌਰਾਨ 'ਖੁਕੁਰੀ' ਨ੍ਰਿਤ‍ ਕਰਦੇ ਜਵਾਨਾਂ ਦਾ ਵੀਡੀਓ ਹੋਇਆ ਵਾਇਰਲ
Published : Jan 9, 2022, 8:41 am IST
Updated : Jan 9, 2022, 12:05 pm IST
SHARE ARTICLE
Video of jawans dancing 'Khukuri' during heavy snowfall goes viral
Video of jawans dancing 'Khukuri' during heavy snowfall goes viral

'ਗਰਭਵਤੀ ਔਰਤ ਨੂੰ ਛੇ ਕਿਲੋਮੀਟਰ ਪੈਦਲ ਚਲ ਕੇ  ਪਹੁੰਚਾਇਆ ਹਸਪਤਾਲ'

ਹਰ ਇੱਕ ਨੇ ਕੀਤਾ ਜਜ਼ਬੇ ਨੂੰ ਸਲਾਮ 

ਕੁਪਵਾੜਾ : ਗਰਮੀ ਦੇ ਮੌਸਮ ਅਤੇ ਕੜਾਕੇ ਦੀ ਠੰਡ ਦੇ ਵਿਚਕਾਰ ਜਦੋਂ ਲੋਕ ਘਰ ਦੇ ਅੰਦਰ ਬੈਠੇ ਹੁੰਦੇ ਹਨ, ਉਸ ਸਮੇਂ ਖ਼ੂਨ ਜਮਾ ਦੇਣ ਵਾਲੀ ਇਸ ਠੰਡ ਵਿਚ ਸਾਡੇ ਜਾਬਾਜ਼ ਸੈਨਿਕ ਸਰਹੱਦਾਂ 'ਤੇ ਸਾਡੀ ਸੁਰੱਖਿਆ ਲਈ ਤੈਨਾਤ ਹੁੰਦੇ ਹਨ। ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਅਤੇ ਜੰਮੂ ਕਸ਼ਮੀਰ ਦੀ ਪਹਿਲਾਂ ਚੌਕੀ 'ਤੇ ਇਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਹੈ।

Video of jawans dancing 'Khukuri' during heavy snowfall goes viralVideo of jawans dancing 'Khukuri' during heavy snowfall goes viral

ਕੜਾਕੇ ਠੰਡ ਵਿੱਚ ਵੀ ਸਰਹੱਦਾਂ 'ਤੇ ਤੈਨਾਤ ਜਵਾਨਾਂ ਦਾ ਜੋਸ਼ ਘੱਟ ਨਹੀਂ ਹੋਇਆ। ਇਹ ਜਵਾਨ ਬਰਫੀਲੀ ਚਾਦਰ ਨਾਲ ਢੱਕੇ ਇਲਾਕੇ ਵਿਚ 'ਖੁਕੁਰੀ' ਨ੍ਰਿਤ ਕਰਦੇ ਦੇਖੇ ਜਾ ਸਕਦੇ ਹਨ। ਭਾਰਤੀ ਸੈਨਾ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।

 

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਹੋਈ ਇਨ੍ਹਾਂ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। ਦਰਅਸਲ ਸੋਸ਼ਲ ਮੀਡੀਆ ਵਾਇਰਲ ਇਸ ਵੀਡੀਓ ਵਿੱਚ ਕੁਝ ਭਾਰਤੀ ਸੈਨਿਕ ਗੋਰਖਾ 'ਖੁਕੁਰੀ' ਨ੍ਰਿਤ ਕਰ ਰਹੇ ਹਨ। ਜਿਸ ਥਾਂ 'ਤੇ ਇਹ ਡਾਂਸ ਕਰ ਰਹੇ ਹਨ, ਉਸ ਦੇ ਆਲੇ-ਦੁਆਲੇ ਬਰਫ਼ ਜੰਮੀ ਹੋਈ ਹੈ ਅਤੇ ਉੱਪਰ ਵੀ ਬਰਫ਼ਬਾਰੀ ਜਾਰੀ ਹੈ।

Video of jawans dancing 'Khukuri' during heavy snowfall goes viralVideo of jawans dancing 'Khukuri' during heavy snowfall goes viral

ਸਾਡੇ ਸਿਪਾਹੀ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਜ਼ਿੰਮੇਵਾਰ ਹਨ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਸਿਫ਼ਰ ਤੋਂ ਹੇਠਾਂ ਦੇ ਤਾਪਮਾਨ ਵਿੱਚ ਵੀ ਇਨ੍ਹਾਂ ਜਵਾਨਾਂ ਦਾ ਜੋਸ਼ ਘੱਟ ਨਹੀਂ ਸੀ। ਭਾਰਤੀ ਫੂਡ ਦੇ ਜਵਾਨ ਬਿਨ੍ਹਾਂ ਕਿਸੇ ਟੈਂਸ਼ਨ ਅਤੇ ਪ੍ਰੇਸ਼ਾਨੀ ਕੇ ਬਰਫ਼ਬਾਰੀ  ਦੌਰਾਨ ਵੀ ਸਾਡੀ ਰੱਖਿਆ ਲਈ ਦਿਨ ਰਾਤ ਡਟੇ ਹੁੰਦੇ ਹਨ।
ਭਾਰਤੀ ਸੈਨਾ ਬਾਰਡਰ 'ਤੇ ਦੇਸ਼ ਦੀ ਰਖਵਾਲੀ ਦੇ ਨਾਲ-ਨਾਲ ਸਾਡੀ ਮਦਦ ਕਰਨ ਵਿਚ ਵੀ ਪਿੱਛੇ ਨਹੀਂ ਹਟਦਾ ਹੈ।

Video of jawans dancing 'Khukuri' during heavy snowfall goes viralVideo of jawans dancing 'Khukuri' during heavy snowfall goes viral

ਸ਼ਨੀਵਾਰ ਨੂੰ ਉਨ੍ਹਾਂ ਨੇ ਇੱਕ ਕੰਮ ਅਜਿਹਾ ਕੀਤਾ ਜਿਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਭਾਰਤੀ ਸੈਨਾ ਦੀ ਇੱਕ ਗਰਭਵਤੀ ਔਰਤ ਨੂੰ ਛੇ ਕਿਲੋਮੀਟਰ ਪੈਦਲ ਚਲ ਕੇ ਹਸਪਤਾਲ ਪਹੁੰਚਾਇਆ ਹੈ। ਖਾਸ ਗੱਲ ਹੈ ਕਿ ਉਨ੍ਹਾਂ ਨੇ ਇਹ ਕੰਮ ਵੀ ਭਾਰੀ ਬਰਫ਼ਬਾਰੀ ਦੇ ਦੌਰਾਨ ਹੀ ਕੀਤਾ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement