ਚੰਡੀਗੜ੍ਹ ਦੇ ਲੋਕਾਂ 'ਚ ਸਮਾਰਟ ਸਾਈਕਲਾਂ ਦਾ ਕ੍ਰੇਜ਼, ਹੁਣ ਤੱਕ 29 ਲੱਖ ਕਿਲੋਮੀਟਰ ਚੱਲ ਚੁੱਕੀਆਂ ਹਨ ਇਹ ਸਾਈਕਲਾਂ

By : GAGANDEEP

Published : Jan 9, 2023, 1:21 pm IST
Updated : Jan 9, 2023, 1:21 pm IST
SHARE ARTICLE
photo
photo

ਪ੍ਰਸ਼ਾਸਨ ਇਸ ਮਹੀਨੇ ਵਧਾਏਗਾ ਸਾਈਕਲਾਂ ਦੀ ਗਿਣਤੀ

 

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਅਤੇ ਲੋਕਾਂ ਨੂੰ ਫਿੱਟ ਰੱਖਣ ਦੇ ਉਦੇਸ਼ ਨਾਲ ਸਾਲ 2021 ਵਿੱਚ ਪਬਲਿਕ ਸਾਈਕਲ ਸ਼ੇਅਰਿੰਗ ਸ਼ੁਰੂ ਕੀਤੀ ਗਈ ਸੀ। ਹੁਣ ਤੱਕ ਇਨ੍ਹਾਂ ਬਾਈਸਾਈਕਲਾਂ ਨੂੰ ਕੁੱਲ 7 ਲੱਖ ਸਵਾਰੀਆਂ ਬੁੱਕ ਕਰ ਚੁੱਕੀਆਂ ਹਨ ਅਤੇ 2 ਲੱਖ ਤੋਂ ਵੱਧ ਰਜਿਸਟਰਡ ਉਪਭੋਗਤਾ ਹਨ।

ਹੁਣ ਤੱਕ ਇਹ ਸਾਈਕਲ 29 ਲੱਖ ਕਿਲੋਮੀਟਰ ਚੱਲ ਚੁੱਕੇ ਹਨ ਅਤੇ ਸ਼ਹਿਰ ਵਿੱਚ 657 ਟਨ ਕਾਰਬਨ ਦੀ ਨਿਕਾਸੀ ਹੋਈ ਹੈ। ਇਸ ਦੇ ਨਾਲ ਹੀ ਜਾਣਕਾਰੀ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਈਕਲ ਚਲਾਉਣ 'ਚ ਪੁਰਸ਼ ਕਾਫੀ ਅੱਗੇ ਹਨ। 82.7 ਫੀਸਦੀ ਪੁਰਸ਼ਾਂ ਨੇ ਇਨ੍ਹਾਂ ਸਾਈਕਲਾਂ ਦੀ ਵਰਤੋਂ ਕੀਤੀ ਹੈ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।

ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ 63.23 ਪ੍ਰਤੀਸ਼ਤ ਸਾਈਕਲ 20 ਤੋਂ 30 ਸਾਲ ਦੀ ਉਮਰ ਦੇ ਲੋਕਾਂ ਦੁਆਰਾ ਚਲਾਏ ਗਏ ਸਨ ਅਤੇ 18.28 ਫੀਸਦੀ ਸਾਈਕਲ ਦੀ ਸਵਾਰੀ  20 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੇ ਲਈ ਹੈ ਅਤੇ ਅੰਕੜਿਆਂ ਅਨੁਸਾਰ ਸ਼ਹਿਰ ਵਿੱਚ ਲੋਕ ਰੋਜ਼ਾਨਾ 1200 ਤੋਂ 1500 ਸਵਾਰੀਆਂ ਲੈ ਰਹੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਨਗਰ ਨਿਗਮ ਵੀ ਲੋਕਾਂ ਨੂੰ ਇਨ੍ਹਾਂ ਸਾਈਕਲਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਸਾਈਕਲਾਂ (ਸਮਾਰਟ ਬਾਈਕ) ਨੂੰ ਚਲਾਉਣ ਵਿਚ ਔਰਤਾਂ ਬਹੁਤ ਪਿੱਛੇ ਹਨ। ਇੱਕ ਅੰਕੜੇ ਦੇ ਅਨੁਸਾਰ, ਅਗਸਤ 2021 ਤੋਂ ਹੁਣ ਤੱਕ, ਸਿਰਫ 17.09 ਪ੍ਰਤੀਸ਼ਤ ਔਰਤਾਂ ਨੇ ਇਹਨਾਂ ਦੀ ਵਰਤੋਂ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM
Advertisement