
ਕਿਹਾ- ਨੋਟਾ ਨਹੀਂ, ਚੋਣਾਂ ਵਿੱਚ ਵੋਟ ਕਰੋ, ਕਿਸਾਨਾਂ ਦੇ ਮੁੱਦਿਆਂ 'ਤੇ ਚੋਟ ਕਰੋ
ਕੱਲ੍ਹ ਸ਼ੁਰੂ ਹੋ ਰਹੀਆਂ ਹਨ UP ਵਿਧਾਨ ਸਭਾ ਦੀਆਂ ਪਹਿਲੇ ਪੜਾਅ ਦੀਆਂ ਚੋਣਾਂ
ਚੰਡੀਗੜ੍ਹ : ਦੇਸ਼ ਦੇ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਿਸ ਦੇ ਮੱਦੇਨਜ਼ਰ ਸਿਰਫ਼ ਸਿਆਸੀ ਪਾਰਟੀਆਂ ਹੀ ਨਹੀਂ ਸਗੋਂ ਜਨਤਾ ਵਿਚ ਵੀ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਚ ਕੱਲ ਤੋਂ ਪਹਿਲੇ ਪੜਾਅ ਦੀਆਂ ਚੋਣਾਂ ਦਾ ਆਗਾਜ਼ ਹੋਣ ਜਾ ਰਿਹਾ ਹੈ।
election
ਇਸ ਦੇ ਚਲਦੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਲੋਕਾਂ ਨੂੰ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਵਾਰ ਨੋਟਾ ਨਹੀਂ ਸਗੋਂ ਆਪਣੇ ਚੋਣ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਕਰਨ। ਦੱਸਣਯੋਗ ਹੈ ਕਿ ਟਿਕੈਤ ਨੇ ਟਵੀਟ ਕਰ ਕੇ ਜਾਣਕਾਰੀ ਦਿਤੀ ਕਿ ਮੈਂ ਪਰਿਵਾਰ ਸਮੇਤ ਮੁਜੱਫਰਨਗਰ ਸ਼ਹਿਰ ਦੇ ਸਰ ਛੋਟੂਰਾਮ ਇੰਟਰ ਕਾਲਜ ਵਿੱਚ 11 ਵਜੇ ਵੋਟ ਪਾਉਣ ਜਾਵਾਂਗਾ।
tweet
ਉਨ੍ਹਾਂ ਕਿਹਾ, ''ਨੋਟਾ ਨਹੀਂ, ਚੋਣਾਂ ਵਿੱਚ ਵੋਟ ਕਰੋ, ਕਿਸਾਨਾਂ ਦੇ ਮੁੱਦਿਆਂ 'ਤੇ ਚੋਟ ਕਰੋ।'' ਉਨ੍ਹਾਂ ਨੇ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਤੁਸੀਂ ਵੀ ਲੋਕਤੰਤਰ ਦੇ ਇਸ ਮਹਾਨ ਯੱਗ ਵਿੱਚ ਸ਼ਾਮਲ ਹੋਵੋ।