
Chhatisgarh News : ਆਟੋਮੈਟਿਕ ਹਥਿਆਰ ਵੀ ਕੀਤੇ ਬਰਾਮਦ
12 Naxalites killed on Chhattisgarh-Maharashtra border Latest News in Punjabi : ਛੱਤੀਸਗੜ੍ਹ ਦੇ ਬੀਜਾਪੁਰ ਅਤੇ ਨਾਰਾਇਣਪੁਰ ਨਾਲ ਲੱਗਦੀ ਮਹਾਰਾਸ਼ਟਰ ਸਰਹੱਦ 'ਤੇ ਐਤਵਾਰ ਨੂੰ ਸਵੇਰੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ 12 ਨਕਸਲੀ ਮਾਰੇ ਗਏ। 3-4 ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਾਰੇ ਗਏ ਨਕਸਲੀਆਂ ਦੀ ਗਿਣਤੀ ਵਧ ਸਕਦੀ ਹੈ। ਮੁਕਾਬਲੇ ਵਾਲੀ ਥਾਂ ਤੋਂ ਆਟੋਮੈਟਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਛੱਤੀਸਗੜ੍ਹ ਵਿਚ ਸੁਰੱਖਿਆ ਬਲ ਨਕਸਲੀਆਂ ਵਿਰੁਧ ਲਗਾਤਾਰ ਕਾਰਵਾਈ ਕਰ ਰਹੇ ਹਨ।
ਬਸਤਰ ਦੇ ਆਈ.ਜੀ ਸੁੰਦਰਰਾਜ ਪੀ ਨੇ ਕਿਹਾ ਕਿ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਫੋਰਸ ਨੂੰ ਮੌਕੇ 'ਤੇ ਭੇਜਿਆ ਗਿਆ। ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਬੀਜਾਪੁਰ ਡੀਆਰਜੀ, ਐਸਟੀਐਫ ਅਤੇ ਬਸਤਰ ਫਾਈਟਰਜ਼ ਦੇ ਜਵਾਨਾਂ ਨੇ ਨਕਸਲੀਆਂ ਨੂੰ ਘੇਰ ਲਿਆ।
ਬੀਜਾਪੁਰ ਦੇ ਫਾਰਸੇਗੜ੍ਹ ਥਾਣਾ ਨੈਸ਼ਨਲ ਪਾਰਕ ਖੇਤਰ ਵਿਚ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੀ ਸਰਹੱਦ 'ਤੇ ਸਵੇਰ ਤੋਂ ਹੀ ਮੁਕਾਬਲਾ ਚੱਲ ਰਿਹਾ ਹੈ। ਇਹ ਪੁਸ਼ਟੀ ਹੋਈ ਹੈ ਕਿ ਡੀਆਰਜੀ ਬੀਜਾਪੁਰ, ਐਸਟੀਐਫ਼, ਸੀ-60 ਦੇ ਜਵਾਨਾਂ ਨਾਲ ਮੁਕਾਬਲਾ ਸਵੇਰੇ 8 ਵਜੇ ਤੋਂ ਚੱਲ ਰਿਹਾ ਹੈ। ਇਸ ਮੁਕਾਬਲੇ ਵਿਚ ਲਗਭਗ 12 ਨਕਸਲੀ ਮਾਰੇ ਜਾਣ ਦੀ ਖ਼ਬਰ ਹੈ।