Delhi Election Results: ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹੈ 'ਆਪ' ਉਮੀਦਵਾਰ
Published : Feb 9, 2025, 12:00 pm IST
Updated : Feb 9, 2025, 1:24 pm IST
SHARE ARTICLE
AAP candidate is the winner with the highest margin of votes
AAP candidate is the winner with the highest margin of votes

Delhi Election Results: ਸੀਲਮਪੁਰ ਤੋਂ ਚੌਧਰੀ ਜ਼ੁਬੈਰ ਅਹਿਮਦ ਨੇ 42477 ਵੋਟਾਂ ਨਾਲ BJP ਦੇ ਅਨਿਲ ਕੁਮਾਰ ਸ਼ਰਮਾ ਨੂੰ ਹਰਾਇਆ

ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 70 ਸੀਟਾਂ ਦੇ ਨਤੀਜੇ ਆ ਗਏ ਹਨ। 'ਆਪ' ਦਿੱਲੀ 'ਚ 12 ਸਾਲਾਂ ਤੋਂ ਸੱਤਾ 'ਤੇ ਕਾਬਜ਼ ਸੀ, ਪਰ ਇਸ ਵਾਰ ਨਤੀਜੇ ਬਦਲ ਗਏ। ਭਾਜਪਾ ਨੂੰ 48 ਸੀਟਾਂ ਮਿਲੀਆਂ ਹਨ ਤੇ 'ਆਪ' 22 ਸੀਟਾਂ 'ਤੇ ਸਿਮਟ ਗਈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਪਰ ਮੁੱਖ ਮੰਤਰੀ ਦਾ ਚਿਹਰਾ ਅਜੇ ਵੀ ਸਾਫ਼ ਨਹੀਂ ਹੈ ਪਰ ਕੁਝ ਸੀਟਾਂ ਅਜਿਹੀਆਂ ਵੀ ਹਨ, ਜਿਨ੍ਹਾਂ 'ਤੇ ਉਮੀਦਵਾਰਾਂ ਨੇ ਬਹੁਤ ਹੀ ਦਿਲਚਸਪ ਜਿੱਤਾਂ ਹਾਸਲ ਕੀਤੀਆਂ ਹਨ।


ਜੇਕਰ 2024 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੰਜ ਸਭ ਤੋਂ ਵੱਡੀਆਂ ਜਿੱਤਾਂ ਦੀ ਗੱਲ ਕਰੀਏ ਤਾਂ ਤਿੰਨ ਸੀਟਾਂ 'ਆਪ' ਅਤੇ ਦੋ ਸੀਟਾਂ ਭਾਜਪਾ ਦੇ ਹਿੱਸੇ ਆਈਆਂ ਹਨ। ਸਭ ਤੋਂ ਵੱਡੀ ਜਿੱਤ ਦੀ ਗੱਲ ਕਰੀਏ ਤਾਂ ਮਟੀਆ ਮਹਿਲ ਤੋਂ 'ਆਪ' ਦੇ ਆਲੇ ਮੁਹੰਮਦ ਇਕਬਾਲ ਦੇ ਖਾਤੇ 'ਚ ਗਈ ਹੈ। ਆਲੇ ਮੁਹੰਮਦ ਇਕਬਾਲ ਨੇ ਭਾਜਪਾ ਦੀ ਦੀਪਤੀ ਇੰਦੌਰਾ ਨੂੰ 42,724 ਵੋਟਾਂ ਨਾਲ ਹਰਾਇਆ ਹੈ। 


ਮਟੀਆ ਮਹਿਲ ਮੁਸਲਿਮ ਬਹੁਲ ਸੀਟ ਹੈ, ਇੱਥੋਂ ‘ਆਪ’ ਨੂੰ ਚੁਣੌਤੀ ਦੇ ਬਾਵਜੂਦ ਵੱਡੀ ਜਿੱਤ ਮਿਲੀ। ਇਹ ਸੀਟ ਸ਼ੋਏਬ ਇਕਬਾਲ ਦਾ ਗੜ੍ਹ ਸੀ। ਸ਼ੋਏਬ ਇਕਬਾਲ ਨੇ ਵੱਖ-ਵੱਖ ਪਾਰਟੀਆਂ ਤੋਂ ਕਈ ਵਾਰ ਸੀਟ ਜਿੱਤੀ ਸੀ। ਆਲੇ ਮੁਹੰਮਦ ਇਕਬਾਲ ਉਸ ਦਾ ਪੁੱਤਰ ਹੈ।ਦੂਜੀ ਸਭ ਤੋਂ ਵੱਡੀ ਜਿੱਤ ਸੀਲਮਪੁਰ ਸੀਟ ਤੋਂ ਮਿਲੀ। ਇੱਥੇ ਆਮ ਆਦਮੀ ਪਾਰਟੀ ਦੇ ਚੌਧਰੀ ਜ਼ੁਬੈਰ ਅਹਿਮਦ ਨੇ ਭਾਜਪਾ ਦੇ ਅਨਿਲ ਕੁਮਾਰ ਸ਼ਰਮਾ (ਗੌੜ) ਨੂੰ 42,477 ਵੋਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਰੋਹਿਣੀ ਸੀਟ ਤੀਜੇ ਸਭ ਤੋਂ ਵੱਡੇ ਫ਼ਰਕ ਨਾਲ ਜਿੱਤੀ। ਇੱਥੇ ਭਾਜਪਾ ਦੇ ਵਿਜੇਂਦਰ ਗੁਪਤਾ ਨੇ ‘ਆਪ’ ਦੇ ਪ੍ਰਦੀਪ ਮਿੱਤਲ ਨੂੰ 37,816 ਵੋਟਾਂ ਨਾਲ ਹਰਾਇਆ।


ਦਿਓਲੀ ਸੀਟ ਜਿੱਤ ਦੇ ਫ਼ਰਕ ਨਾਲ ਚੌਥੇ ਨੰਬਰ 'ਤੇ ਰਹੀ। ਇੱਥੋਂ ‘ਆਪ’ ਦੇ ਪ੍ਰੇਮ ਚੌਹਾਨ ਨੇ ਲੋਜਪਾ ਦੇ ਦੀਪਕ ਤੰਵਰ (ਰਾਮ ਵਿਲਾਸ) ਨੂੰ 36,680 ਵੋਟਾਂ ਨਾਲ ਹਰਾਇਆ। ਪੰਜਵੀਂ ਵੱਡੀ ਜਿੱਤ ਬਵਾਨਾ ਵਿੱਚ ਦਰਜ ਕੀਤੀ ਗਈ। ਇੱਥੇ ਭਾਜਪਾ ਦੇ ਰਵਿੰਦਰ ਇੰਦਰਰਾਜ ਸਿੰਘ ਨੇ ‘ਆਪ’ ਦੇ ਜੈ ਭਗਵਾਨ ਉਪਕਾਰ ਨੂੰ 31,475 ਵੋਟਾਂ ਨਾਲ ਹਰਾਇਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement