FCI ਫੁਰਮਾਨ ’ਤੇ ਲੋਕ ਸਭਾ ’ਚ ਹਰਸਿਮਰਤ ਬਾਦਲ ਅਤੇ ਪਿਯੂਸ਼ ਗੋਇਲ ਵਿਚਕਾਰ ਤਿੱਖੀ ਬਹਿਸ
Published : Mar 9, 2021, 6:59 pm IST
Updated : Mar 9, 2021, 7:33 pm IST
SHARE ARTICLE
Harsimrat Badal and Piyush Goyal
Harsimrat Badal and Piyush Goyal

-ਪਿਯੂਸ਼ ਗੋਇਲ ਨੇ ਮੇਰੀ ਭੈਣ ਕਹਿਕੇ ਹਰਸਿਮਰਤ ਬਾਦਲ ਨੂੰ ਕੀਤਾ ਸੰਬੋਧਿਤ

ਨਵੀਂ ਦਿੱਲੀ:  ਹਰਸਿਮਰਤ ਕੌਰ ਬਾਦਲ ਨੇ ਐਫਸੀਆਈ ਦੀ ਨਵੀਂ ਅਧਿਸੂਚਨਾ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਸਦਨ ਵਿਚ ਕਿਹਾ ਕਿ ਐਫਸੀਆਈ ਦੇ ਨਵੇਂ ਨਿਯਮ ਨਾਲ ਜੋ ਕਿਸਾਨ ਆਪਣੀ ਜ਼ਮੀਨ ਸਬੰਧੀ ਜਾਣਕਾਰੀ ਅਪਲੋਡ ਕਰੇਗਾ ਉਸ ਦੀ ਹੀ ਸਰਕਾਰੀ ਖਰੀਦ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਹ ਰਾਜ ਦੇ 40 ਫੀਸਦੀ ਕਿਸਾਨਾਂ ਦੇ ਨਾਲ ਬੇਇਨਸਾਫੀ ਹੈ। 

  Harsimrat Kaur BadalHarsimrat Kaur Badalਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਂ ਪੰਜਾਬ ਰਾਜ ਤੋਂ ਹਾਂ ਪੰਜਾਬ ਦੇ 40 ਫ਼ੀਸਦੀ ਕਿਸਾਨ ਕਿਸੇ ਤੋਂ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦੇ ਹਨ । ਉਨ੍ਹਾਂ ਕਿਹਾ ਕਿ ਫੇਰ ਉਹ ਕਿਸਾਨ ਜ਼ਮੀਨ ਦਾ ਰਿਕਾਰਡ ਕਿੱਥੋਂ ਲਿਆਉਣਗੇ । ਉਨ੍ਹਾਂ ਕਿਹਾ ਕਿ ਜੇਕਰ ਐਫਸੀਆਈ ਸਰਕਾਰੀ ਖ਼ਰੀਦ ਨਹੀਂ ਕਰੇਗੀ ਤਾਂ 40 ਫ਼ੀਸਦੀ ਕਿਸਾਨ ਕਿੱਥੇ ਜਾਣਗੇ। ਇਹ ਪੰਜਾਬ ਦੇ 40 ਫੀਸਦੀ ਕਿਸਾਨਾਂ ਨਾਲ ਧੋਖਾ ਹੈ।

  Piyush GoyalPiyush Goyalਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਬਾਰੇ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਵਿਕਲਪ ਦਿੱਤਾ ਹੈ । ਜਦਕਿ ਦੇਸ਼ ਦੇ ਹਜ਼ਾਰਾਂ ਕਿਸਾਨ ਸਰਕਾਰ ਦੇ ਖ਼ਿਲਾਫ਼ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹੋਏ ਹਨ । ਦੂਸਰੇ ਪਾਸੇ ਸਰਕਾਰ ਕਹਿ ਰਹੀ ਹੈ ਅਸੀਂ ਰਾਜਾਂ ਦੇ ਅਧਿਕਾਰਾਂ ਵਿਚ ਦਖ਼ਲਅੰਦਾਜ਼ੀ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ  ਪੰਜਾਬ ਦਾ 2013 ਦਾ ਮੰਡੀ ਕਾਨੂੰਨ ਕਿਸਾਨਾਂ ਨੂੰ ਮੰਡੀਆਂ ਵਿੱਚ ਸਿੱਧੀ ਫਸ਼ਲ ਵੇਚਣ ਦਾ ਅਧਿਕਾਰ ਦਿੰਦਾ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਸੰਘੀ ਢਾਂਚੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ।

Farmers ProtestFarmers Protestਹਰਸਿਮਰਤ ਦੇ ਜਵਾਬ ’ਚ ਪਿਯੂਸ਼ ਗੋਇਲ ਨੇ ਕਿਹਾ ਕਿ ਮੇਰੀ ਭੈਣ ਹੁਣ ਤਕ ਤਾਂ ਮੰਤਰੀ ਮੰਡਲ ਵਿੱਚ ਹੀ ਇਨ੍ਹਾਂ ਸਭ ਵਿਸ਼ਿਆਂ ਨੂੰ ਸਵੀਕਾਰ ਕਰਕੇ ਦੇਸ਼ ਵਿੱਚ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੇ ਸੀ ,ਦੇਸ਼ ਵਿੱਚ ਸਫ਼ਲ ਫ਼ਸਲ ਖ਼ਰੀਦ ਹੋਵੇ, ਇਸ ਦੇ ਲਈ ਉਤਸ਼ਾਹ ਦੇ ਨਾਲ ਕੰਮ ਕਰਦੇ ਸੀ । ਉਨ੍ਹਾਂ ਕਿਹਾ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਅੱਜ ਤੁਸੀਂ ਕਿਵੇਂ ਭੁੱਲ ਗਏ । ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਇਹ ਸੰਕਲਪ ਹੈ ਦੇਸ਼ ਵਿਚ ਕੰਮ ਪੂਰੀ ਪਾਰਦਰਸ਼ਤਾ ਨਾਲ ਹੋਵੇ।  ਦੇਸ਼ ਵਿਚ ਗਲਤ ਕੰਮਾਂ ਨੂੰ ਰੋਕਿਆ ਜਾਵੇ ਅਤੇ ਇਸ ਦੇ ਤਹਿਤ ਪੂਰੇ ਦੇਸ਼ ਵਿੱਚ ਐਫਸੀਆਈ ਦੀ ਖਰੀਦ ਚੰਗੀ ਅਤੇ ਪਾਰਦਰਸ਼ ਤਰੀਕੇ ਨਾਲ ਦਿੱਤੀ ਹੈ । 

harsimrat kaur Badalharsimrat kaur Badalਉਨ੍ਹਾਂ ਅੱਗੇ ਕਿਹਾ ਕਿ ਰਹੀ ਗੱਲ ਜ਼ਮੀਨ ਦੇ ਰਿਕਾਰਡ ਦੀ ਜੋ ਵੀ ਕਿਸਾਨ ਜ਼ਮੀਨ ਦਾ ਮਾਲਕ ਹੈ, ਉਹ ਰਿਕਾਰਡ ਅਪਲੋਡ ਕਰਕੇ ਦੱਸੇਗਾ ਕਿ ਉਸ ਨੇ ਇਹ ਜ਼ਮੀਨ ਠੇਕੇ ’ਤੇ ਦਿੱਤੀ ਹੈ । ਇਸ ਨਾਲ ਘੱਟੋ ਘੱਟ ਜ਼ਮੀਨ ਦੀ ਉਪਜ ਦਾ ਪਤਾ ਲੱਗੇਗਾ । ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੀ ਫ਼ਸਲ ਖ਼ਰੀਦਣ ਤੋਂ ਅਜੇ ਤੱਕ ਮਨਾ ਨਹੀਂ ਕੀਤਾ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement