
30 ਸਾਲ ਤੋਂ ਵੱਧ ਦੀ ਸਜ਼ਾ ਪੂਰੀ ਕਰਨ 'ਤੇ ਦਿੱਤੀ ਜ਼ਮਾਨਤ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਕਿ ਪੇਰਾਰਿਵਲਨ ਕਰੀਬ 30 ਸਾਲਾਂ ਤੋਂ ਜੇਲ 'ਚ ਹਨ ਅਤੇ ਇਸ ਦੌਰਾਨ ਉਸ ਦਾ ਆਚਰਣ ਲਗਾਤਾਰ ਸੰਤੋਸ਼ਜਨਕ ਰਿਹਾ ਹੈ।
z
A. G. Perarivalan
ਸੁਪਰੀਮ ਕੋਰਟ 47 ਸਾਲਾ ਪੇਰਾਰਿਵਲਨ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜਿਸ 'ਚ ਉਸ ਨੇ ਐੱਮ.ਡੀ.ਐੱਮ.ਏ. ਜਾਂਚ ਪੂਰੀ ਹੋਣ ਤੱਕ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਨ ਦੀ ਅਪੀਲ ਕੀਤੀ ਹੈ।
A. G. Perarivalan
ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕਤਲ 21 ਮਈ 1991 ਨੂੰ ਤਾਮਿਲਨਾਡੂ ਦੇ ਸ਼੍ਰੀਪੇਰੂੰਬਦੁਰ 'ਚ ਇਕ ਚੋਣਾਵੀ ਰੈਲੀ ਦੌਰਾਨ ਮਹਿਲਾ ਆਤਮਘਾਤੀ ਵਿਸਫ਼ੋਟ ਰਾਹੀਂ ਕਰ ਦਿੱਤਾ ਗਿਆ ਸੀ। ਆਤਮਘਾਤੀ ਮਹਿਲਾ ਦੀ ਪਛਾਣ ਧਨੂੰ ਦੇ ਰੂਪ 'ਚ ਕੀਤੀ ਗਈ ਸੀ। ਧਨੂੰ ਸਮੇਤ 14 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਗਾਂਧੀ ਦਾ ਕਤਲ ਦੇਸ਼ 'ਚ ਪਹਿਲੀ ਅਜਿਹੀ ਘਟਨਾ ਸੀ, ਜਿਸ 'ਚ ਕਿਸੇ ਸੀਨੀਅਰ ਨੇਤਾ ਦੇ ਕਤਲ ਲਈ ਆਤਮਘਾਤੀ ਬੰਬ ਦੀ ਵਰਤੋਂ ਕੀਤੀ ਗਈ ਸੀ।
A. G. Perarivalan
ਅਦਾਲਤ ਨੇ ਮਈ 1999 ਦੇ ਆਦੇਸ਼ 'ਚ ਚਾਰੇ ਦੋਸ਼ੀਆਂ- ਪੇਰਾਰਿਵਲਨ, ਮੁਰੂਗਨ, ਸੰਥਨ ਅਤੇ ਨਲਿਨੀ ਨੂੰ ਮੌਤ ਦੀ ਸਜ਼ਾ ਬਰਕਰਾਰ ਰੱਖੀ ਸੀ। ਸੁਪਰੀਮ ਕੋਰਟ ਨੇ 18 ਫਰਵਰੀ 2014 ਨੂੰ ਪੇਰਾਰਿਵਲਨ, ਸੰਥਨ ਅਤੇ ਮੁਰੂਗਨ ਦੀ ਮੌਤ ਦੀ ਸਜ਼ਾ ਘੱਟ ਕਰ ਕੇ ਉਮਰ ਕੈਦ 'ਚ ਤਬਦੀਲ ਕਰ ਦਿੱਤੀ ਸੀ। ਅਦਾਲਤ ਨੇ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੀਆਂ ਦਯਾ ਪਟੀਸ਼ਨਾਂ ਦੇ ਨਿਪਟਾਰੇ 'ਚ 11 ਸਾਲ ਦੀ ਦੇਰੀ ਦੇ ਆਧਾਰ 'ਤੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦਾ ਫ਼ੈਸਲਾ ਲਿਆ ਸੀ।