PM Modi Takes Elephant Safari: ਕਾਜ਼ੀਰੰਗਾ ਨੈਸ਼ਨਲ ਪਾਰਕ 'ਚ ਪ੍ਰਧਾਨ ਮੰਤਰੀ ਨੇ ਕੀਤੀ ਹਾਥੀ ਦੀ ਸਵਾਰੀ, ਦੇਖੋ ਵੀਡੀਓ
Published : Mar 9, 2024, 10:22 am IST
Updated : Mar 9, 2024, 10:22 am IST
SHARE ARTICLE
PM narendra Modi Takes Elephant Safari
PM narendra Modi Takes Elephant Safari

ਪੀਐਮ ਮੋਦੀ ਦੀ ਹਾਥੀ ਸਫਾਰੀ ਸਵੇਰੇ 5.45 ਵਜੇ ਸ਼ੁਰੂ ਹੋਈ ਸੀ।

PM Modi Takes Elephant Safari News In Punjabi/ਗੁਹਾਟੀ: ਪ੍ਰਧਾਨ ਮੰਤਰੀ ਮੋਦੀ ਅੱਜ ਅਸਾਮ ਦੌਰੇ 'ਤੇ ਹਨ। ਇਸ ਦੌਰਾਨ ਉਹ ਅੱਜ ਸਵੇਰੇ ਕਾਜ਼ੀਰੰਗਾ ਨੈਸ਼ਨਲ ਪਾਰਕ ਪਹੁੰਚੇ। ਇੱਥੇ ਪੀਐਮ ਮੋਦੀ ਨੇ ਹਾਥੀ ਦੀ ਸਵਾਰੀ ਵੀ ਕੀਤੀ। ਪੀਐਮ ਮੋਦੀ ਦਾ ਹਾਥੀ 'ਤੇ ਸਵਾਰ ਹੋਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹਾਥੀਆਂ ਨੂੰ ਗੰਨਾ ਵੀ ਖੁਆਇਆ।

ਜ਼ਿਕਰਯੋਗ ਹੈ ਕਿ ਪੀਐਮ ਮੋਦੀ ਅੱਜ ਅਸਾਮ ਤੋਂ ਇਲਾਵਾ ਕੁੱਲ 4 ਰਾਜਾਂ ਦਾ ਦੌਰਾ ਕਰਨਗੇ। ਪੀਐਮ ਮੋਦੀ ਅੱਜ ਅਸਾਮ, ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ ਦੇ ਨਾਲ ਯੂਪੀ ਦਾ ਦੌਰਾ ਕਰਨਗੇ। ਪੀਐਮ ਮੋਦੀ ਨੇ ਆਸਾਮ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ ਹੈ। ਅੱਜ ਸਵੇਰੇ ਪੀਐਮ ਮੋਦੀ ਆਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਪਹੁੰਚੇ। ਇੱਥੇ ਉਨ੍ਹਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਐਲੀਫੈਂਟ ਸਫਾਰੀ ਨਾਲ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਸਵੇਰੇ ਆਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਅਤੇ ਟਾਈਗਰ ਰਿਜ਼ਰਵ ਵਿਚ ਹਾਥੀ ਅਤੇ ਜੀਪ ਦੀ ਸਫਾਰੀ ਲਈ। ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਦੀ ਹਾਥੀ ਸਫਾਰੀ ਸਵੇਰੇ 5.45 ਵਜੇ ਸ਼ੁਰੂ ਹੋਈ ਸੀ। ਯੂਨੈਸਕੋ ਵੱਲੋਂ ਐਲਾਨੇ ਵਿਸ਼ਵ ਵਿਰਾਸਤੀ ਸਥਾਨ ਦੀ ਆਪਣੀ ਪਹਿਲੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਪਾਰਕ ਦੀ ‘ਸੈਂਟਰਲ ਕੋਹੋਰਾ ਰੇਂਜ’ ਦੇ ਮਿਹੀਮੁਖ ਖੇਤਰ ਵਿਚ ਹਾਥੀ ਦੀ ਸਵਾਰੀ ਕੀਤੀ ਅਤੇ ਫਿਰ ਉਸੇ ਰੇਂਜ ਦੇ ਅੰਦਰ ਜੀਪ ਸਫਾਰੀ ਵਿਚ ਗਏ। ਉਨ੍ਹਾਂ ਨਾਲ ਬਾਗਬਾਨੀ ਡਾਇਰੈਕਟਰ ਸੋਨਾਲੀ ਘੋਸ਼ ਅਤੇ ਹੋਰ ਸੀਨੀਅਰ ਜੰਗਲਾਤ ਅਧਿਕਾਰੀ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਸੂਬੇ ਦੇ ਦੋ ਦਿਨਾਂ ਦੌਰੇ 'ਤੇ ਸ਼ੁੱਕਰਵਾਰ ਸ਼ਾਮ ਨੂੰ ਕਾਜ਼ੀਰੰਗਾ ਪਹੁੰਚੇ ਸਨ। 

ਪ੍ਰਧਾਨ ਮੰਤਰੀ ਮੋਦੀ ਦੁਪਹਿਰ ਨੂੰ ਜੋਰਹਾਟ ਪਰਤਣਗੇ ਅਤੇ ਮਹਾਨ ਅਹੋਮ ਕਮਾਂਡਰ ਲਚਿਤ ਬੋਰਫੁਕਨ ਦੀ 125 ਫੁੱਟ ਉੱਚੀ ਮੂਰਤੀ 'ਬਹਾਦਰੀ ਦੀ ਮੂਰਤੀ' ਦਾ ਉਦਘਾਟਨ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਫਿਰ ਜੋਰਹਾਟ ਦੇ ਮੇਲੇਂਗ ਮੇਟੇਲੀ ਪੋਥਰ ਦਾ ਦੌਰਾ ਕਰਨਗੇ, ਜਿੱਥੇ ਉਹ ਲਗਭਗ 18,000 ਕਰੋੜ ਰੁਪਏ ਦੇ ਕੇਂਦਰੀ ਅਤੇ ਰਾਜ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ ਅਤੇ ਇਸ ਤੋਂ ਬਾਅਦ ਉਹ ਪੱਛਮੀ ਬੰਗਾਲ ਲਈ ਰਵਾਨਾ ਹੋਣਗੇ। 

(For more Punjabi news apart from PM narendra Modi Takes Elephant Safari News In Punjabi , stay tuned to Rozana Spokesman)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement