
ਕਰਨਾਟਕ ਵਿਧਾਨ ਸਭਾ ਚੋਣ ਪ੍ਰਚਾਰ ਹੁਣ ਹੌਲੀ-ਹੌਲੀ ਅਪਣੇ ਸ਼ਿਖ਼ਰ 'ਤੇ ਪਹੁੰਚ ਰਿਹਾ ਹੈ। ਹਾਲਾਂਕਿ ਅਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ
ਬੰਗਲੁਰੂ : ਕਰਨਾਟਕ ਵਿਧਾਨ ਸਭਾ ਚੋਣ ਪ੍ਰਚਾਰ ਹੁਣ ਹੌਲੀ-ਹੌਲੀ ਅਪਣੇ ਸ਼ਿਖ਼ਰ 'ਤੇ ਪਹੁੰਚ ਰਿਹਾ ਹੈ। ਹਾਲਾਂਕਿ ਅਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ ਰੈਲੀਆਂ ਸ਼ੁਰੂ ਨਹੀਂ ਹੋਈਆਂ ਹਨ ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਲਗਾਤਾਰ ਸੂਬੇ ਦਾ ਦੌਰਾ ਕਰ ਰਹੇ ਹਨ। ਇਸ ਲੜੀ ਤਹਿਤ ਐਤਵਾਰ ਨੂੰ ਰਾਹੁਲ ਗਾਂਧੀ ਨੇ ਬੰਗਲੁਰੂ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ ਪਰ ਇਸ ਰੈਲੀ ਤੋਂ ਬਾਅਦ ਇਕ ਵਾਰ ਫਿਰ ਸਵਾਲ ਉੱਠਣ ਲੱਗਿਆ ਹੈ ਕਿ ਕੀ ਕਾਂਗਰਸ ਨੇ ਇੱਥੇ ਵੀ ਭਾਜਪਾ ਦੇ 'ਹਿੰਦੂਤਵ' ਨੂੰ ਕੱਟਣ ਲਈ ਸਾਫ਼ਟ ਹਿੰਦੂਤਵ ਵੱਲ ਜਾਣ ਦਾ ਫ਼ੈਸਲਾ ਕੀਤਾ ਹੈ।
karnataka election congress going towards soft hindutva politics
ਦਰਅਸਲ ਰਾਹੁਲ ਗਾਂਧੀ ਦੀ ਇਸ ਰੈਲੀ ਦੀ ਸ਼ੁਰੂਆਤ 'ਵੰਦੇਮਾਤਰਮ' ਨਾਲ ਹੋਈ ਸੀ। ਆਮ ਤੌਰ 'ਤੇ ਕਾਂਗਰਸ ਦੀਆਂ ਚੋਣ ਰੈਲੀਟਾਂ ਵਿਚ ਅਜਿਹਾ ਨਜ਼ਾਰਾ ਨਹੀਂ ਦੇਖਣ ਨੂੰ ਮਿਲਦਾ। ਮੰਚ ਦੇ ਸਾਹਮਣੇ ਹੀ ਦੇਵਤਾਵਾਂ ਦੇ ਭੇਸ ਵਿਚ ਤਿੰਨ ਲੋਕਾਂ ਨੂੰ ਵੀ ਬਿਠਾਇਆ ਗਿਆ ਸੀ। ਇੰਨਾ ਹੀ ਨਹੀਂ, ਪਹਿਲਾਂ ਤੋਂ ਰਿਕਾਰਡ ਕੀਤੇ ਗਏ ਰਾਹੁਲ-ਰਾਹੁਲ ਦੇ ਨਾਅਰੇ ਵੀ ਚਲਾਏ ਜਾ ਰਹੇ ਸਨ ਜੋ ਅਜੇ ਤਕ ਪੀਐਮ ਮੋਦੀ ਦੀਆਂ ਰੈਲੀਆਂ ਵਿਚ ਸੁਣਨ ਨੂੰ ਮਿਲਦਾ ਸੀ।
karnataka election congress going towards soft hindutva politics
ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮੋਦੀ ਭ੍ਰਿਸ਼ਟਾਚਾਰ ਦੀਆਂ ਗੱਲਾਂ ਕਰਦੇ ਹਨ ਤਾਂ ਉਨ੍ਹਾਂ ਨੂੰ ਨੀਰਵ ਮੋਦੀ, ਅਮਿਤ ਸ਼ਾਹ ਦੇ ਬੇਟੇ ਵਰਗੇ ਮੁੱਦਿਆਂ 'ਤੇ ਗੱਲ ਕਰਨੀ ਚਾਹੀਦੀ ਹੈ। ਉਥੇ ਕਰਨਾਟਕ ਦੇ ਮੁੱਖ ਮੰਤਰੀ ਸਿਧਰਮਈਆ ਨੇ ਕਿਹਾ ਕਿ ਭਾਜਪਾ 'ਸਬਕਾ ਸਾਥ ਸਬਕਾ ਵਿਕਾਸ' ਦੀ ਗੱਲ ਕਰਦੀ ਹੈ ਪਰ ਸਹੀ ਮਾਇਨੇ ਵਿਚ ਸਬਕਾ ਸਾਥ ਸਬਕਾ ਵਿਕਾਸ ਕਾਂਗਰਸ ਹੀ ਕਰ ਸਕਦੀ ਹੈ।
karnataka election congress going towards soft hindutva politics
ਜ਼ਿਕਰਯੋਗ ਹੈ ਕਿ ਲਿੰਗਾਇਤਾਂ ਅਤੇ ਵੈਸ਼ਣਵਾਂ ਦੇ ਮੁੱਦੇ ਅਤੇ ਦਲਿਤਾਂ ਦੇ ਅੰਦੋਲਨ ਦੀ ਵਜ੍ਹਾ ਨਾਲ ਬੈਕਫੁੱਟ 'ਤੇ ਚੱਲ ਰਹੀ ਭਾਜਪਾ ਨੇ ਹੁਣ ਕਰਨਾਟਕ ਵਿਚ ਰਾਮ ਮਾਧਵ ਨੂੰ ਭੇਜਿਆ ਹੈ। 12 ਮਈ ਨੂੰ ਕਰਨਾਟਕ ਵਿਚ 224 ਵਿਧਾਨ ਸਭਾ ਸੀਟਾਂ ਦੇ ਲਈ ਵੋਟਾਂ ਪੈਣਗੀਆਂ ਪਰ ਇਸ ਦੌਰਾਨ ਅਜਿਹਾ ਲਗਦਾ ਹੈ ਕਿ ਰਾਜਨੀਤੀ ਦੇ ਕਈ ਨਜ਼ਾਰੇ ਦੇਖਣ ਨੂੰ ਮਿਲਣਗੇ।
karnataka election congress going towards soft hindutva politics
ਫਿ਼ਲਹਾਲ ਕਰਨਾਟਕ ਵਿਧਾਨ ਸਭਾ ਦੀ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਨਾਮ ਮੁੱਖ ਮੰਤਰੀ ਸਿਧਰਮਈਆ ਹੁੰਦੀ ਜਾ ਰਹੀ ਹੈ। ਸਥਾਨਕ ਮੁੱਦਿਆਂ ਦੀ ਕਮੀ ਤਾਂ ਨਹੀਂ ਹੈ ਪਰ ਦੋਹੇ ਪਾਸੇ ਤੋਂ ਜ਼ਿਆਦਾਤਰ ਰਾਸ਼ਟਰੀ ਮੁੱਦੇ ਹੀ ਉਛਾਲੇ ਜਾ ਰਹੇ ਹਨ।