ਨਕਸਲੀ ਹਮਲੇ 'ਚ 2 ਸੁਰੱਖਿਆ ਕਰਮਚਾਰੀ ਸ਼ਹੀਦ, ਕਈ ਜਖ਼ਮੀ
Published : Apr 9, 2018, 5:26 pm IST
Updated : Apr 9, 2018, 5:26 pm IST
SHARE ARTICLE
Maoist attack in Chhattisgarh
Maoist attack in Chhattisgarh

ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ 'ਚ ਨਕਸਲੀਆਂ ਨੇ ਸੋਮਵਾਰ ਨੂੰ ਪੁਲਿਸ ਦਲ 'ਤੇ ਗੋਲੀਬਾਰੀ ਕੀਤੀ ਅਤੇ ਬਾਰੂਦੀ ਸੁਰੰਗ 'ਚ ਧਮਾਕਾ ਕਰ ਪੁਲਿਸ ਬਸ ਨੂੰ ਨੁਕਸਾਨ ਪਹੁੰਚਾਇਆ ਹੈ।

ਰਾਏਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ 'ਚ ਨਕਸਲੀਆਂ ਨੇ ਸੋਮਵਾਰ ਨੂੰ ਪੁਲਿਸ ਦਲ 'ਤੇ ਗੋਲੀਬਾਰੀ ਕੀਤੀ ਅਤੇ ਬਾਰੂਦੀ ਸੁਰੰਗ 'ਚ ਧਮਾਕਾ ਕਰ ਪੁਲਿਸ ਬਸ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਘਟਨਾ 'ਚ 2 ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਅਤੇ 5 ਹੋਰ ਜ਼ਖਮੀ ਹੋ ਗਏ ਹਨ। Maoist attack in ChhattisgarhMaoist attack in Chhattisgarh
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਡੀਆਰਜੀ ਦੇ ਦਲ ਨੂੰ ਨਕਸਲ ਵਿਰੋਧੀ ਅਭਿਆਨ ਵਿਚ ਰਵਾਨਾ ਕੀਤਾ ਗਿਆ ਸੀ। ਜਵਾਨ ਬਸ ਵਿਚ ਸਵਾਰ ਸਨ। ਜਦੋਂ ਬਸ ਗੋਦਮਾ ਪਿੰਡ ਦੇ ਕਰੀਬ ਪਹੁੰਚੀ ਉਦੋਂ ਨਕਸਲੀਆਂ ਨੇ ਬਾਰੂਦੀ ਸੁਰੰਗ ਵਿਚ ਧਮਾਕਾ ਕੀਤਾ। ਬਸ ਵਿਚ ਘੱਟ ਤੋਂ ਘੱਟ 30 ਜਵਾਨ ਸਵਾਰ ਸਨ। ਧਮਾਕੇ ਨਾਲ ਬਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਨਕਸਲ ਵਿਰੋਧੀ ਮੁਹਿੰਮਾਂ ਦੇ ਵਿਸ਼ੇਸ਼ ਪੁਲਿਸ ਡਾਇਰੈਕਟਰ ਜਨਰਲ ਡੀ.ਐੱਮ. ਅਵਸਥੀ ਨੇ ਦਸਿਆ ਕਿ ਬੀਜਾਪੁਰ ਦੇ ਕੁਟਰੂ ਇਲਾਕੇ 'ਚ ਨਕਸਲੀਆਂ ਨੇ ਇਹ ਹਮਲਾ ਕੀਤਾ। ਉਨ੍ਹਾਂ ਦਸਿਆ ਕਿ ਜ਼ਖਮੀ ਜਵਾਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।Maoist attack in ChhattisgarhMaoist attack in Chhattisgarhਬੀਜਾਪੁਰ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਮੋਹਿਤ ਗਰਗ ਨੇ ਦਸਿਆ ਕਿ ਜ਼ਿਲ੍ਹੇ ਦੇ ਬੀਜਾਪੁਰ ਤੋਂ ਭੋਪਾਲਪਟਨਮ ਮਾਰਗ 'ਤੇ ਸਥਿਤ ਮਹਾਦੇਵ ਘਾਟ ਦੇ ਕਰੀਬ ਨਕਸਲੀਆਂ ਨੇ ਲਗਾਤਾਰ 2 ਬਾਰੂਦੀ ਸੁਰੰਗਾਂ 'ਚ ਧਮਾਕਾ ਕੀਤਾ ਅਤੇ ਪੁਲਿਸ ਦਲ 'ਤੇ ਗੋਲੀਬਾਰੀ ਕੀਤੀ। ਖੇਤਰ 'ਚ ਸੋਮਵਾਰ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ 85ਵੀਂ ਬਟਾਲੀਅਨ ਦੇ ਦਲ ਨੂੰ ਗਸ਼ਤ ਲਈ ਭੇਜਿਆ ਗਿਆ ਸੀ। ਐੱਸ.ਪੀ. ਨੇ ਦਸਿਆ ਕਿ ਦਲ ਜਦੋਂ ਮਹਾਦੇਵ ਘਾਟ ਦੇ ਜੰਗਲ 'ਚ ਸੀ, ਉਦੋਂ ਨਕਸਲੀਆਂ ਨੇ ਬਾਰੂਦੀ ਸੁਰੰਗ 'ਚ ਧਮਾਕਾ ਕਰਨ ਤੋਂ ਬਾਅਦ ਸੁਰੱਖਿਆ ਫੋਰਸ 'ਤੇ ਗੋਲੀਬਾਰੀ ਕੀਤੀ। ਸੁਰੱਖਿਆ ਫੋਰਸਾਂ ਨੇ ਵੀ ਹਮਲੇ ਦਾ ਜਵਾਬ ਦਿਤਾ।Maoist attack in ChhattisgarhMaoist attack in Chhattisgarhਉਨ੍ਹਾਂ ਦਸਿਆ ਕਿ ਕੁੱਝ ਦੇਰ ਤਕ ਗੋਲੀਬਾਰੀ ਤੋਂ ਬਾਅਦ ਨਕਸਲੀ ਉਥੋਂ ਫ਼ਰਾਰ ਹੋ ਗਏ ਸਨ। ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਨਕਸਲੀਆਂ ਨੇ ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਮਹੀਨੇ ਦੀ 14 ਤਾਰੀਕ ਨੂੰ ਹੋਣ ਵਾਲੇ ਦੌਰੇ ਦੇ ਵਿਰੋਧ 'ਚ ਕਥਿਤ ਤੌਰ 'ਤੇ ਮਹਾਦੇਵ ਘਾਟ 'ਚ ਪਰਚਾ ਸੁੱਟਿਆ ਸੀ। ਪੁਲਿਸ ਨੇ ਖੇਤਰ 'ਚ ਪਰਚਾ ਬਰਾਮਦ ਕੀਤਾ ਹੈ। ਪਰਚੇ ਬਾਰੇ ਪੁਲਿਸ ਦਲ ਦੇ ਆਉਣ ਤੋਂ ਬਾਅਦ ਹੀ ਸਹੀ ਜਾਣਕਾਰੀ ਮਿਲ ਸਕੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਅਪ੍ਰੈਲ ਨੂੰ ਇਸ ਨਕਸਲ ਪ੍ਰਭਾਵਿਤ ਜ਼ਿਲੇ ਦੇ ਦੌਰੇ 'ਚ ਰਹਿਣਗੇ।

Location: India, Chhatisgarh, Raipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement