
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਤਿੰਨ ਪਾਕਿਸਤਾਨੀ ਰਾਜਦੂਤਾਂ ਨੂੰ ਅਪਣੀ ਵਾਂਟੇਡ ਸੂਚੀ ਵਿਚ ਸ਼ਾਮਲ ਕੀਤਾ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਤਿੰਨ ਪਾਕਿਸਤਾਨੀ ਰਾਜਦੂਤਾਂ ਨੂੰ ਅਪਣੀ ਵਾਂਟੇਡ ਸੂਚੀ ਵਿਚ ਸ਼ਾਮਲ ਕੀਤਾ ਹੈ। ਐਨਆਈਏ ਨੇ ਇੰਜ ਹੀ ਇਕ ਸਫ਼ਾਰਤੀ ਆਮਿਰ ਜੁਬੈਰ ਸਿੱਦੀਕੀ ਦੀ ਤਸਵੀਰ ਜਾਰੀ ਕਰ ਉਸ ਬਾਰੇ ਜਾਣਕਾਰੀ ਦੇਣ ਦਾ ਭਰੋਸਾ ਦਿਤਾ ਹੈ, ਜੋ 26 / 11 ਵਰਗੇ ਅਤਿਵਾਦੀ ਹਮਲਿਆਂ ਦੀ ਸਾਜ਼ਸ਼ ਰਚਦਾ ਸੀ।NIAਇਕ ਨਿਜੀ ਅਖ਼ਬਾਰ ਦੀ ਖ਼ਬਰ ਅਨੁਸਾਰ ਐਨਆਈਏ ਨੇ ਜਾਣਕਾਰੀ ਦਿਤੀ ਹੈ ਕਿ ਜੁਬੈਰ ਕੋਲੰਬੋ ਦੇ ਪਾਕਿਸਤਾਨੀ ਸਫ਼ਾਰਤਖ਼ਾਨੇ ਵਿਚ ਵੀਜ਼ਾ ਕਾਉਂਸਲਰ ਦੇ ਪਦ 'ਤੇ ਤੈਨਾਤ ਸੀ। ਉਸ ਨੇ ਸਾਲ 2014 ਵਿਚ ਦੋ ਹੋਰ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਮਿਲ ਕੇ ਅਮਰੀਕਾ, ਇਜਰਾਇਲ ਦੇ ਦੂਤਾਵਾਸਾਂ ਅਤੇ ਦਖਣੀ ਭਾਰਤ ਦੇ ਕਈ ਫ਼ੌਜੀ ਅਤੇ ਜਲ ਸੈਨਾ ਦੇ ਅੱਡਿਆਂ 'ਤੇ 26 / 11 ਵਰਗੇ ਹਮਲਿਆਂ ਦੀ ਸਾਜ਼ਸ਼ ਰਚੀ ਸੀ।
NIAਐਨਆਈਏ ਅਨੁਸਾਰ ਕੋਲੰਬੋ ਵਿਚ ਪਾਕਿ ਸਫ਼ਾਰਤਖ਼ਾਨੇ ਵਿਚ ਤੈਨਾਤ ਇਕ ਚੌਥਾ ਅਧਿਕਾਰੀ ਵੀ ਇਸ ਸਾਜ਼ਸ਼ ਵਿਚ ਸ਼ਾਮਲ ਸੀ। ਦਸਿਆ ਜਾਂਦਾ ਹੈ ਕਿ ਇਹ ਸਾਰੇ ਅਧਿਕਾਰੀ ਹੁਣ ਪਾਕਿਸਤਾਨ ਵਾਪਸ ਜਾ ਚੁਕੇ ਹਨ ਅਤੇ ਐਨ ਆਈ ਏ ਇਨ੍ਹਾਂ ਵਿਰੁਧ ਰੇਡ ਕਾਰਨਰ ਨੋਟਿਸ ਲਈ ਇੰਟਰਪੋਲ ਨੂੰ ਬੇਨਤੀ ਪੱਤਰ ਭੇਜਣ ਦੀ ਤਿਆਰੀ ਕਰ ਰਿਹਾ ਹੈ।
NIAਐਨ ਆਈ ਏ ਨੇ ਫ਼ਰਵਰੀ ਮਹੀਨੇ ਵਿਚ ਹੀ ਆਮਿਰ ਜੁਬੈਰ ਸਿੱਦੀਕੀ ਵਿਰੁਧ ਚਾਰਜਸ਼ੀਟ ਦਾਖਲ ਕੀਤੀ ਹੈ, ਜਦੋਂ ਕਿ ਤਿੰਨ ਹੋਰ ਅਧਿਕਾਰੀਆਂ ਦਾ ਨਾਮ ਹਾਲੇ ਪਤਾ ਨਹੀਂ ਚਲ ਪਾਇਆ। ਦੋ ਹੋਰ ਪਾਕਿਸਤਾਨੀ ਅਧਿਕਾਰੀਆਂ ਨੂੰ ਵੀ ਵਾਂਟੇਡ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਦੋਹਾਂ ਦੇ ਕੋਡ ਨੇਮ 'ਵੀਨੀਥ' ਅਤੇ 'ਬਾਸ ਉਰਫ਼ ਸ਼ਾਹ' ਇਸ ਵਿਚ ਸ਼ਾਮਲ ਕੀਤੇ ਗਏ ਹਨ।