
ਮੁਦਰਾ ਯੋਜਨਾ ਨੂੰ ਲੈ ਕੇ ਕੀਤੇ ਗਏ ਨੇ ਦੋ ਵੱਖ-ਵੱਖ ਤਰ੍ਹਾਂ ਦੇ ਦਾਅਵੇ
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ 8 ਅਪ੍ਰੈਲ ਨੂੰ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿਤਾ। 2019 ਦੀਆਂ ਲੋਕ ਸਭਾ ਚੋਣਾਂ ਲਈ ਜਾਰੀ ਭਾਜਪਾ ਦੇ ਐਲਾਨ ਪੱਤਰ ਨੂੰ ਸੰਕਲਪ ਪੱਤਰ ਦਾ ਨਾਮ ਦਿਤਾ ਗਿਆ ਹੈ। ਭਾਜਪਾ ਦੇ ਸੰਕਲਪ ਪੱਤਰ ਵਿਚ ਆਜ਼ਾਦੀ ਦੇ 75 ਸਾਲਾਂ 'ਤੇ ਫੋਕਸ ਕਰਦੇ ਹੋਏ 75 ਸੰਕਲਪ ਕੀਤੇ ਗਏ ਹਨ ਪਰ ਇਸ ਸੰਕਲਪ ਪੱਤਰ ਵਿਚ ਮੋਦੀ ਸਰਕਾਰ ਦੀ ਸਭ ਤੋਂ ਚਰਚਿਤ ਅਤੇ ਪ੍ਰਮੁੱਖ ਯੋਜਨਾਵਾਂ ਵਿਚੋਂ ਇਕ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੂੰ ਲੈ ਕੇ ਦੋ ਵੱਖੋ-ਵੱਖਰੇ ਦਾਅਵੇ ਕੀਤੇ ਗਏ ਹਨ।
Bharatiya Janata Party
ਦਰਅਸਲ ਭਾਜਪਾ ਦੇ ਅੰਗਰੇਜ਼ੀ ਵਾਲੇ ਮੈਨੀਫੈਸਟੋ ਦੇ ਪੇਜ਼ ਨੰਬਰ 6 'ਤੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਨੋਟ ਵਿਚ ਮੁਦਰਾ ਯੋਜਨਾ ਨੂੰ ਲੈ ਕੇ 14 ਕਰੋੜ ਲੋਕਾਂ ਨੂੰ ਮੁਦਰਾ ਦੇ ਤਹਿਤ ਲੋਨ ਦੇਣ ਦੀ ਗੱਲ ਕਹੀ ਗਈ ਹੈ। ਜਦਕਿ ਮੈਨੀਫੈਸਟੋ ਦੇ ਪੇਜ਼ ਨੰਬਰ 27 'ਤੇ ਇਹ ਕਿਹਾ ਗਿਆ ਕਿ ਇਸ ਯੋਜਨਾ ਤਹਿਤ 17 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲੋਨ ਦਿਤਾ ਗਿਆ। ਦੋਵੇਂ ਦਾਅਵੇ ਵੱਖੋ-ਵੱਖਰੇ ਹਨ ਅਤੇ ਇਸ ਵਿਚ 3 ਕਰੋੜ ਦਾ ਫ਼ਰਕ ਹੈ।
BJP Manifasto
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਟਾਈਪਿੰਗ ਦੀ ਗ਼ਲਤੀ ਹੈ? ਜੇਕਰ ਇਹ ਟਾਈਪਿੰਗ ਦੀ ਗ਼ਲਤੀ ਹੈ ਤਾਂ ਵੀ ਇਹ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਸੱਤਾਧਾਰੀ ਪਾਰਟੀ ਦਾ ਇਹ ਐਲਾਨ ਪੱਤਰ ਜਾਰੀ ਕੀਤੇ ਜਾਣ ਤੋਂ ਪਹਿਲਾਂ ਕਈ ਤਜ਼ਰਬੇਕਾਰ ਅੱਖਾਂ ਤੇ ਹੱਥਾਂ ਤੋਂ ਗੁਜ਼ਰਿਆ ਹੋਵੇਗਾ। ਉਧਰ ਜੇਕਰ ਮੁਦਰਾ ਦੀ ਅਧਿਕਾਰਕ ਵੈਬਸਾਈਟ ਦੀ ਗੱਲ ਕਰੀਏ
BJP Manifasto
ਤਾਂ ਉਸ ਮੁਤਾਬਕ 2015 ਤੋਂ 2019 ਤਕ ਦੇਸ਼ ਵਿਚ 17 ਕਰੋੜ 68 ਲੱਖ 39 ਹਜ਼ਾਰ 656 ਲੋਕਾਂ ਨੂੰ ਮੁਦਰਾ ਲੋਨ ਦਿਤੇ ਗਏ ਹਨ। ਹੁਣ ਇਨ੍ਹਾਂ ਸਾਰਿਆਂ ਵਿਚੋਂ ਸਹੀ ਅੰਕੜੇ ਕਿਹੜੇ ਹਨ। ਇਹ ਤਾਂ ਮੋਦੀ ਸਰਕਾਰ ਹੀ ਜਾਣਦੀ ਹੈ। ਫਿਲਹਾਲ ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਹੋਈ ਇਸ ਗ਼ਲਤੀ ਨਾਲ ਉਸ ਦੀ ਕਾਫ਼ੀ ਕਿਰਕਿਰੀ ਹੋ ਰਹੀ ਹੈ। ਦੇਖੋ ਵੀਡੀਓ.....