ਦੇਸ਼ ’ਚ ਕੋਵਿਡ ਦੇ ਇਕ ਦਿਨ ’ਚ 1,31,968 ਨਵੇਂ ਮਾਮਲੇ ਆਏ ਸਾਹਮਣੇ
Published : Apr 9, 2021, 10:14 am IST
Updated : Apr 9, 2021, 11:20 am IST
SHARE ARTICLE
corona case
corona case

ਦੇਸ਼ ਭਰ ਵਿਚ 9,43,34,262 ਲੋਕਾਂ ਨੂੰ ਕੋਰੋਨਾ ਟੀਕੇ ਜਾ ਚੁੱਕੇ ਹਨ ਲਗਾਏ

ਨਵੀਂ ਦਿੱਲੀ : ਭਾਰਤ ’ਚ ਇਕ ਦਿਨ ’ਚ ਕੋਵਿਡ 19 ਦੇ  1,31,968 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ’ਚ ਲਾਗ ਕੋਰੋਨਾ ਪੀੜਤਾਂ ਦੀ ਗਿਣਤੀ 1,30,60,542 ਹੋ ਗਈ ਹੈ। ਉਥੇ ਇਲਾਜ ਅਧੀਨ ਮਾਮਲੇ ਵੀ 9 ਲੱਖ 79 ਹਜ਼ਾਰ ਦੇ ਪਾਰ ਚਲੇ ਗਏ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਦੇਸ਼ ’ਚ ਵਾਇਰਸ ਨਾਲ 780 ਹੋਰ ਮਰੀਜ਼ਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,67,642 ਹੋ ਗਈ। ਦੇਸ਼ ’ਚ ਲਗਾਤਾਰ 30 ਦਿਨਾਂ ਤੋਂ ਨਵੇਂ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ।  ਅੰਕੜਿਆਂ ਮੁਤਾਬਕ, ਦੇਸ਼ ’ਚ ਹਾਲੇ ਤਕ ਕੁਲ 1,19,13,292 ਲੋਕ ਲਾਗ ਮੁਕਤ ਹੋ ਚੁੱਕੇ ਹਨ।  

Corona VirusCorona Virus

ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਦੇਸ਼ ਵਿਚ 16 ਜਨਵਰੀ ਨੂੰ ਸ਼ੁਰੂ ਹੋਈ ਸੀ। ਦੇਸ਼ ਭਰ ਵਿਚ  9,43,34,262 ਲੋਕਾਂ ਨੂੰ ਕੋਰੋਨਾ ਟੀਕੇ ਲਗਾਏ ਜਾ ਚੁੱਕੇ ਹਨ।  ਟੀਕਾਕਰਨ ਦਾ ਦੂਜਾ ਪੜਾਅ 13 ਫ਼ਰਵਰੀ ਨੂੰ ਸ਼ੁਰੂ ਹੋਇਆ ਸੀ।

Corona virusCorona virus

ਕੋਰੋਨਾ ਮਾਮਲੇ ਵਿਚ ਭਾਰਤ ਵੀ ਅਮਰੀਕਾ ਦੀ ਰਾਹ ਤੇ ਚੱਲ ਰਿਹਾ ਹੈ। ਅਮਰੀਕਾ ਵਿਚ ਵੀ ਪਿਛਲੇ ਸਾਲ ਅਗਸਤ ਅਤੇ ਸਤੰਬਰ ਵਿਚ ਕੇਸ ਬਹੁਤ ਤੇਜ਼ੀ ਨਾਲ ਘਟਣੇ ਸ਼ੁਰੂ ਹੋਏ ਸਨ, ਫਿਰ ਅਚਾਨਕ ਅਕਤੂਬਰ ਤੋਂ ਇਹ ਵਧਣੇ ਸ਼ੁਰੂ ਹੋ ਗਏ ਅਤੇ ਦਸੰਬਰ ਵਿਚ ਇਕ ਮਹੀਨੇ ਵਿਚ ਰਿਕਾਰਡ 63.45 ਲੱਖ ਮਰੀਜ਼  ਮਿਲੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement