
ਇਸ ਸਬੰਧੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ੂਟਿੰਗ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਮੁੰਬਈ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਕੋਰੋਨਾ ਦਾ ਵੱਡਾ ਅਸਰ ਬਾਲੀਵੁੱਡ ਦੇ ਸਿਤਾਰਿਆਂ 'ਤੇ ਵੀ ਵੇਖਿਆ ਗਿਆ ਹੈ। ਮੁੰਬਈ ’ਚ ਵੀਕਐਂਡ ਲੌਕਡਾਊਨ 'ਤੇ ਨਾਈਟ ਕਰਫ਼ਿਊ ਕਾਰਣ ਫ਼ਿਲਮਾਂ 'ਤੇ ਟੀਵੀ ਸੀਰੀਅਲਜ਼ ਦੀ ਸ਼ੂਟਿੰਗ ਪ੍ਰਭਾਵਿਤ ਹੋ ਰਹੀ ਹੈ।
Corona
ਇਸ ਸਬੰਧੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ੂਟਿੰਗ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
udhav thakre
ਇਹ ਹਨ ਨਵੀਂਆਂ ਗਾਈਡਲਾਈਨਜ਼-
ਭੀੜ ਵਾਲੇ ਸੀਨਜ਼ ਤੇ ਵੱਡੀ ਗਿਣਤੀ ’ਚ ਵਿਅਕਤੀਆਂ ਦੇ ਡਾਂਸ ਵਾਲੇ ਗੀਤਾਂ ਦੀ ਸ਼ੂਟਿੰਗ ਦੀ ਇਜਾਜ਼ਤ ਨਹੀਂ ਹੋਵੇਗੀ।
ਸ਼ੂਟਿੰਗ ਦੇ ਸੈੱਟਸ ਉੱਤੇ ਪ੍ਰੋਡਕਸ਼ਨ ਤੇ ਪੋਸਟ–ਪ੍ਰੋਡਕਸ਼ਨ ਨਾਲ ਜੁੜੇ ਲੋਕਾਂ ਲਈ ਮਾਸਕ ਲਾਜ਼ਮੀ ਹੈ।
ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਪ੍ਰੋਡਕਸ਼ਨ ਯੂਨਿਟ ਉੱਤੇ FWICE ਵੱਲੋਂ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ।
Shooting