
ਸੂਬੇ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ
ਭੁਵਨੇਸ਼ਵਰ : ਉੜੀਸਾ ਵਿਜੀਲੈਂਸ ਵਿਭਾਗ ਨੇ ਭੁਵਨੇਸ਼ਵਰ ਵਿੱਚ ਦੋ ਵੱਖ-ਵੱਖ ਛਾਪਿਆਂ ਵਿੱਚ 3 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ। ਵਿਭਾਗ ਦੇ ਡਾਇਰੈਕਟਰ ਵਾਈ ਕੇ ਜੇਠਵਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਵਿਭਾਗ ਵੱਲੋਂ ਜ਼ਬਤ ਕੀਤੀ ਗਈ ਇਹ ਸਭ ਤੋਂ ਵੱਧ ਰਕਮ ਹੈ। ਰਿਪੋਰਟਾਂ ਅਨੁਸਾਰ ਸਹਾਇਕ ਇੰਜੀਨੀਅਰ, ਮਾਈਨਰ ਇਰੀਗੇਸ਼ਨ, ਕਾਰਤੀਕੇਸ਼ਵਰ ਦੀ ਦੂਜੀ ਪਤਨੀ ਦੇ ਘਰ ਤੋਂ 2.50 ਕਰੋੜ ਰੁਪਏ ਅਤੇ ਬਾਕੀ ਦੀ ਰਕਮ ਇੱਕ ਹੋਰ ਰਿਸ਼ਤੇਦਾਰ ਦੇ ਘਰ ਤੋਂ ਬਰਾਮਦ ਕੀਤੀ ਗਈ ਹੈ।
Odisha Vigilance Department recovers cash worth Rs 3.41 crores
ਸਹਾਇਕ ਇੰਜੀਨੀਅਰ ਦੀ ਦੂਜੀ ਪਤਨੀ ਕਲਪਨਾ ਪ੍ਰਧਾਨ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਹੈ ਕਿ ਉਸਨੇ ਬੀ.ਬੀ.ਐਸ.ਆਰ. ਦੇ ਸਾਲੀਆ ਸਾਹੀ ਸਥਿਤ ਆਪਣੀ ਭੈਣ ਦੇ ਘਰ ਵਿੱਚ ਹੋਰ ਨਕਦੀ, ਸੋਨਾ ਅਤੇ ਹੋਰ ਕੀਮਤੀ ਚੀਜ਼ਾਂ ਲੁਕਾ ਕੇ ਰੱਖੀਆਂ ਹਨ।" ਇਸ ਜਾਣਕਾਰੀ ਦੇ ਆਧਾਰ 'ਤੇ ਅੱਜ ਸਵੇਰੇ ਉੜੀਸਾ ਵਿਜੀਲੈਂਸ ਟੀਮ ਵਲੋਂ ਉਕਤ ਜਗ੍ਹਾ ਦੀ ਤਲਾਸ਼ੀ ਲਈ ਗਈ। ਉੜੀਸਾ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਵਲੋਂ ਇਸ ਸਬੰਧੀ ਸਾਰੀ ਜਾਣਕਾਰੀ ਦਿਤੀ ਗਈ ਹੈ।
Odisha Vigilance
ਜ਼ਿਕਰਯੋਗ ਹੈ ਕਿ ਬੀ.ਬੀ.ਐੱਸ.ਆਰ. ਨੂੰ ਨਕਦੀ, ਲਗਭਗ 354 ਗ੍ਰਾਮ ਸੋਨਾ ਅਤੇ ਜਾਇਦਾਦ ਦੇ ਕਾਗਜ਼ਾਤ ਵੀ ਮਿਲੇ ਹਨ ਜੋ ਪੋਖਰੀਪੁਟ ਵਿਖੇ ਕੇਸਰੀ ਅਸਟੇਟ ਪ੍ਰਾਈਵੇਟ ਲਿਮਟਿਡ ਤੋਂ 78,50,000 ਰੁਪਏ ਨਕਦ ਵਿੱਚ ਟ੍ਰਾਈਪਲੈਕਸ ਦੀ ਪ੍ਰਾਪਤੀ ਦੀ ਪੁਸ਼ਟੀ ਕਰਦੇ ਹਨ।