ਪੰਚਕੂਲਾ: ਨਕਲੀ ਸੋਨਾ ਦੇ ਕੇ ਬੈਂਕ ਤੋਂ ਲਿਆ ਸੱਤ ਲੱਖ ਰੁਪਏ ਦਾ ਕਰਜ਼ਾ

By : GAGANDEEP

Published : Apr 9, 2023, 10:16 am IST
Updated : Apr 9, 2023, 12:15 pm IST
SHARE ARTICLE
photo
photo

2019 ਤੋਂ ਲੈ ਕੇ ਹੁਣ ਤੱਕ ਬੈਂਕ ਆਫ ਇੰਡੀਆ ਨੂੰ 31 ਵਾਰ ਨਕਲੀ ਸੋਨਾ ਦੇ ਕੇ ਲਿਆ 8.62 ਕਰੋੜ ਦਾ ਕਰਜ਼ਾ

 

ਪੰਚਕੂਲਾ: ਪੰਚਕੂਲਾ ਬੈਂਕ 'ਚ ਨਕਲੀ ਸੋਨੇ ਦੇ ਗਹਿਣੇ ਰੱਖ ਕੇ 7 ਲੱਖ ਰੁਪਏ ਦਾ ਗੋਲਡ ਲੋਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਚੰਡੀਮੰਦਰ ਪੁਲਿਸ ਨੇ ਬੈਂਕ ਅਧਿਕਾਰੀ ਦੀ ਸ਼ਿਕਾਇਤ 'ਤੇ ਅਮਰਜੀਤ ਸਿੰਘ ਅਤੇ ਗਹਿਣਾ ਕਾਰੋਬਾਰੀ ਦੀਪਕ ਭੋਲਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਸੈਕਟਰ-27 ਦੇ ਵਸਨੀਕ ਅਮਰਜੀਤ ਸਿੰਘ ਨੇ ਕਰੀਬ 353.200 ਗ੍ਰਾਮ ਸੋਨੇ ਦੇ ਬਦਲੇ ਸੈਕਟਰ-25 ਸਥਿਤ ਬੈਂਕ ਆਫ਼ ਇੰਡੀਆ ਵਿੱਚ ਕਰੀਬ 10 ਲੱਖ ਰੁਪਏ ਦੀ ਅਰਜ਼ੀ ਦਿੱਤੀ ਸੀ।

ਸੋਨੇ ਦੀ ਕੀਮਤ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੇ ਸੂਚੀਬੱਧ ਸੋਨੇ ਦੇ ਮੁੱਲਕਰਤਾ ਦੀਪਕ ਭੋਲਾ ਦੁਆਰਾ ਬੈਂਕ ਦੀ ਤਰਫੋਂ NOC ਜਾਰੀ ਕੀਤਾ ਗਿਆ ਸੀ ਅਤੇ ਫਿਰ ਬਿਨੈਕਾਰ ਨੂੰ 7 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕੀਤਾ ਗਿਆ ਸੀ। ਇਸ ਤੋਂ ਬਾਅਦ ਬੈਂਕ ਵੱਲੋਂ ਕਰਜ਼ਾ ਦਿੱਤਾ ਗਿਆ। ਕੁਝ ਸਮੇਂ ਬਾਅਦ ਅਮਰਜੀਤ ਸਿੰਘ ਨੇ ਕਰਜ਼ੇ ਦੀਆਂ ਕਿਸ਼ਤਾਂ ਜਮ੍ਹਾਂ ਕਰਵਾਉਣੀਆਂ ਬੰਦ ਕਰ ਦਿੱਤੀਆਂ।

ਇਸ ਤੋਂ ਬਾਅਦ ਬੈਂਕ ਨੇ ਅਮਰਜੀਤ ਸਿੰਘ ਨੂੰ ਕਈ ਨੋਟਿਸ ਜਾਰੀ ਕਰਕੇ ਕਿਸ਼ਤ ਦੇ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਪਰ ਉਸ ਨੇ ਇਕ ਵੀ ਨੋਟਿਸ ਦਾ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਦਸੰਬਰ 2021 ਵਿੱਚ ਬੈਂਕ ਵੱਲੋਂ ਰੀਕਾਲ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਮੁਲਜ਼ਮ ਅਮਰਜੀਤ ਸਿੰਘ ਨੇ ਉਸ ਦਾ ਵੀ ਜਵਾਬ ਨਹੀਂ ਦਿੱਤਾ।

3 ਅਗਸਤ, 2022 ਨੂੰ ਬੈਂਕ ਦੇ ਦੋ ਗੋਲਡ ਵੈਲਿਊਅਰਜ਼ ਨੇ ਬੈਂਕ ਦੇ ਅਹਾਤੇ ਵਿੱਚ ਬਿਨੈਕਾਰ ਦੇ ਸੋਨੇ ਦੀ ਜਾਂਚ ਕੀਤੀ ਤਾਂ ਰਿਪੋਰਟ ਵਿੱਚ ਸੋਨਾ ਨਕਲੀ ਪਾਇਆ ਗਿਆ ਅਤੇ 353.200 ਗ੍ਰਾਮ ਦੀ ਬਜਾਏ ਇਸ ਦਾ ਭਾਰ 319 ਗ੍ਰਾਮ ਪਾਇਆ ਗਿਆ। ਬੈਂਕ ਨੂੰ ਜਿਵੇਂ ਹੀ ਨਕਲੀ ਸੋਨੇ ਦੀ ਸੂਚਨਾ ਮਿਲੀ ਤਾਂ ਤੁਰੰਤ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।ਸੈਕਟਰ-9 ਗੁਰੂਨਾਨਕ ਜਵੈਲਰਜ਼ ਦਾ ਮਾਲਕ ਦੀਪਕ ਭੋਲਾ ਇਸ ਦਾ ਸਭ ਦਾ ਮਾਸਟਰਮਾਈਂਡ ਹੈ।  ਉਸ ਦਾ ਕੰਮ ਸੋਨਾ ਦੀ ਜਾਂਚ ਦਾ ਹੁੰਦਾ ਸੀ. ਉਹ ਨਕਲੀ ਸੋਨੇ ਨੂੰ ਅਸਲੀ ਸੋਨਾ ਦੱਸ ਕੇ ਲੋਕਾਂ ਨੂੰ ਲੋਨ ਦਿਵਾਉਂਦਾ ਸੀ 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement