
ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਮੇਰੇ ਬੇਟੇ ਨੂੰ ਨਹੀਂ ਜਿੱਤਣਾ ਚਾਹੀਦਾ : ਐਂਟਨੀ
ਤਿਰੂਵਨੰਤਪੁਰਮ: ਕਾਂਗਰਸ ਦੇ ਸੀਨੀਅਰ ਨੇਤਾ ਏ.ਕੇ. ਐਂਟਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਬੇਟੇ ਅਨਿਲ ਕੇ. ਐਂਟਨੀ, ਜੋ ਕੇਰਲ ਦੀ ਪਠਾਨਮਥਿੱਟਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਨੂੰ ਚੋਣ ਨਹੀਂ ਜਿੱਤਣੀ ਚਾਹੀਦੀ।
ਐਂਟਨੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਪਾਰਟੀ ਨੂੰ ਹਾਰਨਾ ਚਾਹੀਦਾ ਹੈ ਅਤੇ ਵਿਰੋਧੀ ਕਾਂਗਰਸ ਉਮੀਦਵਾਰ ਐਂਟੋ ਐਂਟਨੀ ਨੂੰ ਦਖਣੀ ਕੇਰਲ ਸੀਟ ਤੋਂ ਜਿੱਤਣਾ ਚਾਹੀਦਾ ਹੈ।
ਉਨ੍ਹਾਂ ਨੇ ਕਾਂਗਰਸੀ ਨੇਤਾਵਾਂ ਦੇ ਬੱਚਿਆਂ ਦੇ ਭਾਜਪਾ ’ਚ ਸ਼ਾਮਲ ਹੋਣ ਦੇ ਫੈਸਲੇ ਨੂੰ ਵੀ ਗਲਤ ਠਹਿਰਾਇਆ। ਐਂਟਨੀ ਨੇ ਅਪਣੇ ਬੇਟੇ ਦੀ ਸਿਆਸਤ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਕਿਹਾ, ‘‘ਕਾਂਗਰਸ ਮੇਰਾ ਧਰਮ ਹੈ।’’