
ਪੰਜਾਬ ਸਮੇਤ ਕਈ ਥਾਈਂ ਮੀਂਹ ਤੇ ਹਨੇਰੀ
ਨਵੀਂ ਦਿੱਲੀ, ਮੌਸਮ ਵਿਭਾਗ ਨੇ ਸੰਭਾਵੀ ਤੂਫ਼ਾਨ ਕਾਰਨ ਕੁੱਝ ਰਾਜਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ ਹਾਲਾਂਕ ਵਿਭਾਗ ਨੇ ਪਛਮੀ ਦਬਾਅ ਦੇ ਕਮਜ਼ੋਰ ਪੈ ਜਾਣ ਕਾਰਨ ਕਲ ਤੋਂ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਵਧਣ ਦਾ ਅਨੁਮਾਨ ਲਾਇਆ ਹੈ। ਵਿਭਾਗ ਨੇ ਪਿਛਲੇ 24 ਘੰਟਿਆਂ ਦੀਆਂ ਮੌਸਮੀ ਗਤੀਵਿਧੀਆਂ ਨੂੰ ਵੇਖਦਿਆਂ ਪਛਮੀ ਦਬਾਅ ਦਾ ਅਸਰ ਅੱਜ ਰਾਤ ਤਕ ਰਹਿਣ ਕਾਰਨ ਸਬੰਧਤ ਰਾਜਾਂ ਨੂੰ ਕਿਸੇ ਵੀ ਹਾਲਤ ਨਾਲ ਸਿੱਝਣ ਲਈ ਅਗਲੇ ਪੰਜ ਦਿਨਾਂ ਤਕ ਚੌਕਸ ਰਹਿਣ ਲਈ ਕਿਹਾ ਹੈ। ਕਿਹਾ ਗਿਆ ਹੈ ਕਿ ਉੱਤਰੀ ਰਾਜਸਥਾਨ, ਹਰਿਆਣਾ, ਦਿੱਲੀ ਅਤੇ ਪਛਮੀ ਯੂਪੀ ਦੇ ਕੁੱਝ ਇਲਾਕਿਆਂ ਅਤੇ ਪੰਜਾਬ ਤੋਂ ਲੈ ਕੇ ਮੱਧ ਪ੍ਰਦੇਸ਼ ਦੇ ਹੇਠਲੇ ਇਲਾਕਿਆਂ ਵਿਚ 50 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਸੰਭਾਵੀ ਗਤੀ ਨਾਲ ਤੇਜ਼ ਚਕਰਵਾਤੀ ਹਵਾਵਾਂ ਨਾਲ ਧੂੜੀ ਭਰੀ ਹਨੇਰੀ ਆ ਸਕਦੀ ਹੈ।
End of stormy era
ਮੌਸਮ ਵਿਭਾਗ ਮੁਤਾਬਕ ਕਲ ਤੋਂ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਅਗਲੇ ਤਿੰਨ ਤੋਂ ਚਾਰ ਦਿਨਾਂ ਵਿਚ ਤਾਪਮਾਨ ਚਾਲੀ ਡਿਗਰੀ ਸੈਲਸੀਅਤ ਤਕ ਜਾ ਸਕਦਾ ਹੈ। ਉੱਤਰ ਭਾਰਤ ਵਿਚ ਤੂਫ਼ਾਨ ਦਾ ਖ਼ਤਰਾ ਹਾਲੇ ਕਾਇਮ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ, ਹਰਿਆਣਾ, ਜੰਮੂ-ਕਸ਼ਮੀਰ, ਪੰਜਾਬ, ਆਸਾਮ, ਮੇਘਾਲਿਆ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਬਿਹਾਰ, ਪਛਮੀ ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲ ਅਤੇ ਪੂਰਬੀ ਉਤਰ ਪ੍ਰਦੇਸ਼ ਵਿਚ ਵੀ ਤੇਜ਼ੀ ਹਨੇਰੀ ਆ ਸਕਦੀ ਹੈ। ਤਾਮਿਲਨਾਡੂ, ਕੇਰਲ ਅਤੇ ਦਖਣੀ ਕਰਨਾਟਕ ਵਿਚ ਬਾਰਸ਼ ਦੀ ਵੀ ਸੰਭਾਵਨਾ ਹੈ ਹਾਲਾਂਕਿ ਮਹਾਰਾਸ਼ਟਰ ਦੇ ਵਿਦਰਭ ਖੇਤਰ ਵਿਚ ਗਰਮ ਹਵਾਵਾਂ ਦਾ ਦੌਰ ਜਾਰੀ ਰਹੇਗਾ।