ਵੁਹਾਨ ਵਾਂਗ ਮੁੰਬਈ ’ਚ ਵੀ ਬਣ ਰਿਹਾ ਹੈ ਹਜ਼ਾਰ ਬਿਸਤਰਿਆਂ ਵਾਲਾ ਕੋਰੋਨਾ ਹਸਪਤਾਲ
Published : May 9, 2020, 1:19 pm IST
Updated : May 9, 2020, 2:44 pm IST
SHARE ARTICLE
File Photo
File Photo

ਹਸਪਤਾਲ ਬਣਾਉਣ ਦੀ ਜ਼ਿੰਮੇਵਾਰੀ ਮੁੰਬਈ ਮੈਟਰੋਪੋਲੀਟਨ ਰੀਜ਼ਨ ਡਿਵੈਲਪਮੈਂਟ ਅਥਾਰਟੀ (ਐਮਐਮਆਰਡੀਏ) ਨੂੰ ਦਿੱਤੀ ਗਈ ਹੈ

ਮੁੰਬਈ : ਦੇਸ਼ ਵਿਚ ਕੋਰੋਨਾ ਤੇਜ਼ੀ ਨਾਲ ਮਹਾਰਾਸ਼ਟਰ ਵਿਚ ਪੈਰ ਪਸਾਰ ਰਿਹਾ ਹੈ। ਖ਼ਾਸ ਕਰ ਕੇ ਦੇਸ਼ ਦੀ ਵਿੱਤੀ ਰਾਜਧਾਨੀ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੰਨੀ ਹੋ ਗਈ ਹੈ ਕਿ ਹੁਣ ਇਥੋਂ ਦੇ ਹਸਪਤਾਲ 'ਚ ਮਰੀਜ਼ਾਂ ਲਈ ਜਗ੍ਹਾ ਘੱਟ ਪੈਣ ਲੱਗੀ ਪੈਣ ਹਨ।

File photoFile photo

ਅਜਿਹੀ ਸਥਿਤੀ ਵਿਚ ਵੁਹਾਨ ਦੀ ਤਰਜ਼ ਉੱਤੇ  ਮੁੰਬਈ ਵਿਚ ਵੀ 1000 ਬਿਸਤਰਿਆਂ ਦਾ ਅਸਥਾਈ ਹਸਪਤਾਲ ਬਣਾਇਆ ਜਾ ਰਿਹਾ ਹੈ। ਬਾਂਦਰਾ ਕੁਰਲਾ ਕੰਪਲੈਕਸ ਪ੍ਰਦਰਸ਼ਨੀ ਗਰਾਊਂਡ ਨੂੰ ਸਿਰਫ਼ 15 ਦਿਨਾਂ ਵਿਚ ਹਸਪਤਾਲ ਨੂੰ ਤਿਆਰ ਕਰਨ ਦਾ ਟੀਚਾ ਰੱਖਿਆ ਹੈ। 

File PhotoFile Photo

ਹਸਪਤਾਲ ਬਣਾਉਣ ਦੀ ਜ਼ਿੰਮੇਵਾਰੀ ਮੁੰਬਈ ਮੈਟਰੋਪੋਲੀਟਨ ਰੀਜ਼ਨ ਡਿਵੈਲਪਮੈਂਟ ਅਥਾਰਟੀ (ਐਮਐਮਆਰਡੀਏ) ਨੂੰ ਦਿੱਤੀ ਗਈ ਹੈ। ਹਸਪਤਾਲ ਦੀ ਉਸਾਰੀ 28 ਅਪ੍ਰੈਲ ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ ਕੁੱਝ ਦਿਨਾਂ ਵਿਚ ਇਹ ਤਿਆਰ ਹੋ ਜਾਵੇਗੀ।

Corona VirusFile Photo

ਇਹ ਹਸਪਤਾਲ ਅਜਿਹੇ ਕੋਰੋਨਾ ਮਰੀਜ਼ਾਂ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸਥਿਤੀ ਨਾਜ਼ੁਕ ਨਹੀਂ ਹੋਵੇਗੀ। ਇਸ ਸਥਾਨ ’ਤੇ ਅਕਸਰ ਸਿਆਸੀ ਰੈਲੀਆਂ, ਸਭਿਆਚਾਰਕ-ਸਮਾਜਕ ਪ੍ਰੋਗਰਾਮ ਅਤੇ ਪ੍ਰਦਰਸ਼ਨੀਆਂ ਹੁੰਦੀਆਂ ਸਨ।

File photoFile photo

ਜਿਉਂ ਹੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਗਿਣਤੀ ਵਧਦੀ ਗਈ, ਸਰਕਾਰ ਨੇ ਇਥੇ ਇਕ ਅਸਥਾਈ ਹਸਪਤਾਲ ਬਣਾਉਣ ਦਾ ਫ਼ੈਸਲਾ ਕੀਤਾ। ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਖ਼ੁਦ ਇਸ ਦਾ ਜਾਇਜ਼ਾ ਵੀ ਲਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement