ਕਸ਼ਮੀਰ ’ਚ 242 ਅਤਿਵਾਦੀ ਫ਼ੌਜ ਦੇ ਰਾਡਾਰ ’ਤੇ
Published : May 9, 2020, 6:17 am IST
Updated : May 9, 2020, 6:20 am IST
SHARE ARTICLE
File Photo
File Photo

ਹਿਜ਼ਬੁਲ ਮੁਜ਼ਾਹਿਦੀਨ ਦੇ ਟਾਪ ਕਮਾਂਡਰ ਰਿਆਜ਼ ਅਹਿਮਦ ਨਾਇਕੂ ਉਰਫ਼ ਮੁਹੰਮਦ ਬਿਨ ਕਾਸਿਮ ਨੂੰ ਢੇਰ ਕਰ ਕੇ ਭਾਰਤੀ ਸੁਰੱਖਿਆ ਬਲਾਂ ਨੇ ਮੋਸਟ ਵਾਂਟਡ ਅਤਿਵਾਦੀਆਂ ਦੀ ਸੂਚੀ

ਸ਼੍ਰੀਨਗਰ, 8 ਮਈ : ਹਿਜ਼ਬੁਲ ਮੁਜ਼ਾਹਿਦੀਨ ਦੇ ਟਾਪ ਕਮਾਂਡਰ ਰਿਆਜ਼ ਅਹਿਮਦ ਨਾਇਕੂ ਉਰਫ਼ ਮੁਹੰਮਦ ਬਿਨ ਕਾਸਿਮ ਨੂੰ ਢੇਰ ਕਰ ਕੇ ਭਾਰਤੀ ਸੁਰੱਖਿਆ ਬਲਾਂ ਨੇ ਮੋਸਟ ਵਾਂਟਡ ਅਤਿਵਾਦੀਆਂ ਦੀ ਸੂਚੀ ’ਚ ਸ਼ਾਮਲ ਤਮਾਮ ਵੱਡੇ ਅਤਿਵਾਦੀਆਂ ਦਾ ਸਫਾਇਆ ਕਰ ਦਿਤਾ ਹੈ ਅਤੇ ਹੁਣ ਦੋ ਕੌਡੀ ਦੇ ਅਤਿਵਾਦੀਆਂ ਨੂੰ ਖ਼ਤਮ ਕਰਨ ਦਾ ਇਰਾਦਾ ਬਣਾ ਲਿਆ ਹੈ। ਕਸ਼ਮੀਰ ਘਾਟੀ ’ਚ ਸਰਗਰਮ ਅਜਿਹੇ 242 ਅਤਿਵਾਦੀ ਸੁਰੱਖਿਆ ਬਲਾਂ ਦੀ ਨਜ਼ਰ ’ਚ ਹਨ, ਜਿਨ੍ਹਾਂ ਲਈ ਫ਼ੌਜ, ਕੇਂਦਰੀ ਰਿਜ਼ਰਵ ਪੁਲਿਸ ਬਲ, ਸੀਮਾ ਸੁਰੱਖਿਆ ਬਲ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਹੈ।

ਇਸ ਨੂੰ ਵੱਖ-ਵੱਖ ਸੁਰੱਖਿਆ ਏਜੰਸੀਆਂ ਵਿਚਾਲੇ ਬਿਹਤਰ ਤਾਲਮੇਲ ਦਾ ਹੀ ਨਤੀਜਾ ਕਿਹਾ ਜਾਵੇਗਾ ਕਿ 2020 ’ਚ ਹੁਣ ਤਕ ਕਰੀਬ ਸਾਢੇ 5 ਦਰਜਨ ਅਤਿਵਾਦੀਆਂ ਨੂੰ ਢੇਰ ਕਰਨ ਤੋਂ ਇਲਾਵਾ 26 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਟਰੋਲ ਲਾਈਨ ’ਤੇ 1450 ਤੋਂ ਜ਼ਿਆਦਾ ਬਾਰ ਜੰਗਬੰਦੀ ਦੀ ਉਲੰਘਣਾ ਕਰਨ ਦੇ ਬਾਵਜੂਦ ਪਾਕਿਸਤਾਨੀ ਫ਼ੌਜ ਸਰਹੱਦ ਪਾਰ ਹਥਿਆਰਾਂ ਦੀ ਸਿਖਲਾਈ ਪ੍ਰਾਪਤ ਕਰ ਕੇ ਬੈਠੇ ਕਰੀਬ 450 ਅਤਿਵਾਦੀਆਂ ਦੀ ਭਾਰਤ ’ਚ ਘੁਸਪੈਠ ਨਹੀਂ ਕਰਵਾ ਪਾ ਰਹੀ ਹੈ,

File photoFile photo

ਇਸ ਲਈ ਬੌਖਲਾਹਟ ’ਚ ਭਾਰਤ ਦੇ ਰਿਹਾਇਸ਼ੀ ਇਲਾਕਿਆਂ ’ਚ ਗੋਲਾਬਾਰੀ ਕਰ ਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਦੂਜੇ ਪਾਸੇ ਕਸ਼ਮੀਰ  ਘਾਟੀ ’ਚ ਪੱਥਰਬਾਜ਼ੀ ’ਤੇ ਵੀ ਰੋਕ ਲਗਾ ਰਹੀ ਹੈ ਜਿਸ ਨਾਲ ਸੁਰੱਖਿਆ ਬਲਾਂ ’ਤੇ ਪੱਥਰਾਅ ਦੀਆਂ ਘਟਨਾਵਾਂ ’ਚ ਭਾਰੀ ਕਮੀ ਦਰਜ ਕੀਤੀ ਗਈ ਹੈ। ਇਹੀ ਨਹੀਂ ‘ਆਪਰੇਸ਼ਨ ਆਲਆਊਟ’ ਦੀ ਸਫ਼ਲਤਾ ਤੋਂ ਬਾਅਦ ਹੁਰੀਅਤ ਕਾਨਫ਼ਰੰਸ ਦੇ ਕਿਸੇ ਸੱਦੇ ਦਾ ਨਹੀਂ ਹੋ ਰਿਹਾ ਅਸਰ।

ਇਸ ਸਮਾਂ ਸੀ ਜਦੋਂ ਕਸ਼ਮੀਰ ’ਚ ਹੁਰੀਅਤ ਕਾਨਫ਼ਰੰਸ ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਦਾ ਦਬਦਬਾ ਸੀ। ਗਿਲਾਨੀ ਵਲੋਂ ਜਾਰੀ ਕੈਲੇਂਡਰ ਆਮ ਕਸ਼ਮੀਰੀ ਲਈ ਕਿਸੇ ਫ਼ੁਰਮਾਨ ਤੋਂ ਘੱਟ ਨਹੀਂ ਹੁੰਦਾ ਸੀ, ਪਰ ‘ਆਪਰੇਸ਼ਨ ਆਲਆਊਟ’ ਦੀ ਸਫ਼ਲਤਾ ਤੋਂ ਬਾਅਦ ਘਾਟੀ ਦੇ ਸਥਾਨਕ ਲੋਕਾਂ ’ਤੇ ਹੁਰੀਅਤ ਕਾਨਫ਼ਰੰਸ ਦੇ ਕਿਸੇ ਸੱਦੇ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement