ਸਾਬਕਾ ਫ਼ੌਜੀ ਨਾਲ ਘਟੀਆ ਸਲੂਕ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ SSP ਨੇ ਸਖ਼ਤ ਕਾਰਵਾਈ ਦੇ ਦਿਤੇ ਵੇਰਵੇ
Published : May 9, 2021, 5:58 pm IST
Updated : May 9, 2021, 5:58 pm IST
SHARE ARTICLE
Resham Singh
Resham Singh

ਉੱਤਰ ਪ੍ਰਦੇਸ਼ ਦੇ ਐਮਐਲਸੀ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਰੇਸ਼ਮ ਸਿੰਘ ਨਾਲ ਪੁਲਿਸ ਵੱਲੋਂ ਕੀਤੇ ਘਟੀਆ ਸਲੂਕ ਵਿਰੁੱਧ ਲਿਖੀ ਸਖਤ ਚਿੱਠੀ

ਉੱਤਰ ਪ੍ਰਦੇਸ਼ - ਉੱਤਰ ਪ੍ਰਦੇਸ਼ ਦੇ ਐਮਐਲਸੀ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਸਾਬਕਾ ਫ਼ੌਜੀ ਰੇਸ਼ਮ ਸਿੰਘ ਨਾਲ ਪੁਲਿਸ ਵੱਲੋਂ ਕੀਤੇ ਘਟੀਆ ਸਲੂਕ ਵਿਰੁੱਧ ਲਿਖੀ ਸਖਤ ਚਿੱਠੀ ਦਾ ਪ੍ਰਭਾਵ ਕਬੂਲਦਿਆਂ ਅੱਜ ਐੱਸਐੱਸਪੀ  ਪੀਲੀਭੀਤ ਸ਼੍ਰੀ ਕੀਰਤੀ ਰਾਠੌਰ ਨੇ ਦੱਸਿਆ ਕਿ  ਰਾਮ ਨਰੇਸ਼ ਏ ਐੱਸ ਆਈ ਸਮੇਤ ਹੋਰ ਸੱਤ ਪੁਲਿਸ ਦੋਸ਼ੀਆਂ ਵਿਰੋਧ ਸਖ਼ਤ ਕਾਰਵਾਈ ਕੀਤੀ ਗਈ ਹੈ।

ਰਾਮੂਵਾਲੀਆ ਨੇ ਐਸ ਐਸ ਪੀ ਨੂੰ  ਲਿਖਿਆ ਸੀ ਕਿ ਤੁਹਾਡੀ ਪੁਲਿਸ ਵਿਰੁੱਧ ਦੁਨੀਆਂ ਭਰ ਵਿਚ ਪੰਜਾਬੀ ਅਖ਼ਬਾਰ ਅਤੇ  200 ਤੋਂ ਵੱਧ ਰੇਡੀਓ ਅਤੇ ਟੀ ਵੀ ਸਟੇਸ਼ਨ ਗੁੱਸੇ ਨਾਲ ਉਬਲੇ ਹੋਣ ਕਰਕੇ ਯੂਪੀ ਪੁਲਿਸ ਵਿਰੁੱਧ ਵਾਤਾਵਰਣ ਬਹੁਤ ਹੀ ਗਰਮ ਹੈ। ਰਾਮੂਵਾਲੀਆ ਨੇ ਲਿਖਿਆ ਕਿ ਅੱਜ ਲਖਨਊ ਤੋ ਅੰਮ੍ਰਿਤਸਰ, ਅੰਮ੍ਰਿਤਸਰ ਤੋ ਅਮਰੀਕਾ, ਅਮਰੀਕਾ ਆਸਟ੍ਰੇਲੀਆ ਅਤੇ ਆਸਟ੍ਰੇਲੀਆ ਤੋਂ ਦਿੱਲੀ  ਭਾਵ ਵਿਸ਼ਵ ਭਰ ਵਿਚ ਤਲਖ਼ ਪ੍ਰਤੀਕਰਮ ਦੇ ਰਹੇ ਹਨ। ਐੱਸ ਐੱਸ ਪੀ ਨੇ ਟੈਲੀਫੋਨ ਤੇ ਰਾਮੂਵਾਲੀਆ ਨੂੰ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਮਨਜੂਰੀ ਨਾਲ ਅਸੀਂ ਪੀੜਿਤ  ਨੂੰ ਨਿਆਂ ਦੇਣ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਜਾਰੀ ਰੱਖਾਂਗੇ ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement