Indian Student Missing : ਸ਼ਿਕਾਗੋ ’ਚ ਭਾਰਤੀ ਵਿਦਿਆਰਥੀ 2 ਮਈ ਤੋਂ ਹੋਇਆ ਲਾਪਤਾ

By : BALJINDERK

Published : May 9, 2024, 11:34 am IST
Updated : May 9, 2024, 11:34 am IST
SHARE ARTICLE
ਰੁਪੇਸ਼ ਚੰਦਰ ਚਿੰਤਾਕਿੰਡੀ
ਰੁਪੇਸ਼ ਚੰਦਰ ਚਿੰਤਾਕਿੰਡੀ

Indian Student Missing : ਪਿਤਾ ਨੇ ਕੇਂਦਰੀ ਮੰਤਰੀ ਨੂੰ ਪੱਤਰ ਲਿਖ ਪੁੱਤ ਨੂੰ ਲੱਭਣ ਲਈ ਮੰਗੀ ਮਦਦ 

Indian Student Missing : ਹੈਦਰਾਬਾਦ- ਤੇਲੰਗਾਨਾ ਦਾ ਇੱਕ ਭਾਰਤੀ ਵਿਦਿਆਰਥੀ 2 ਮਈ ਤੋਂ ਸ਼ਿਕਾਗੋ ’ਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਰੁਪੇਸ਼ ਚੰਦਰ ਚਿੰਤਾਕਿੰਡੀ 25 ਸਾਲਾ,  ਕੋਨਕੋਰਡੀਆ ਯੂਨੀਵਰਸਿਟੀ, ਵਿਸਕਾਨਸਿਨ ਤੋਂ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਹੈ।  ਇਸ ਸਬੰਧੀ ਸ਼ਿਕਾਗੋ ’ਚ ਭਾਰਤੀ ਕੌਂਸਲੇਟ ਨੇ ਕਿਹਾ ਕਿ ਚਿੰਤਾਕਿੰਡੀ 2 ਮਈ ਤੋਂ ਸੰਪਰਕ ’ਚ ਨਹੀਂ ਹੈ। ਸੀਜੀਆਈ ਸ਼ਿਕਾਗੋ ਨੇ ਕਿਹਾ, “ਕੌਂਸਲੇਟ ਇਹ ਜਾਣ ਕੇ ਬਹੁਤ ਚਿੰਤਤ ਹੈ ਕਿ ਭਾਰਤੀ ਵਿਦਿਆਰਥੀ ਰੁਪੇਸ਼ ਚੰਦਰ ਚਿੰਤਾਕਿੰਡੀ 2 ਮਈ ਤੋਂ ਸੰਪਰਕ ਵਿਚ ਨਹੀਂ ਹੈ।  ਵਣਜ ਦੂਤਘਰ ਨੇ ਕਿਹਾ ਕਿ ਉਹ 'ਰੁਪੇਸ਼ ਨੂੰ ਲੱਭਣ ਲਈ ਪੁਲਿਸ ਅਤੇ ਭਾਰਤੀ ਡਾਇਸਪੋਰਾ ਦੇ ਸੰਪਰਕ ’ਚ ਹਨ। ਇੱਕ ਨੋਟਿਸ ’ਚ, ਸ਼ਿਕਾਗੋ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਰੁਪੇਸ਼ ਚਿੰਤਾਕਿੰਡੀ ਦਾ ਪਤਾ ਲੱਗਦਾ ਹੈ ਤਾਂ ਉਹ ਜਾਣਕਾਰੀ ਦੇਣ। ਰੁਪੇਸ਼ ਸ਼ਿਕਾਗੋ ਦੇ ਐਨ ਸ਼ੈਰੀਡਨ ਰੋਡ ਦੇ 4300 ਬਲਾਕ ਤੋਂ ਲਾਪਤਾ ਸੀ, ਜਿੱਥੇ ਉਹ ਰਹਿੰਦਾ ਹੈ। 

ਇਹ ਵੀ ਪੜੋ:Punjab News : ਇਕ ਮਹੀਨਾ ਪਹਿਲਾਂ ਇਟਲੀ ਗਏ ਨੌਜਵਾਨ ਦੀ ਹੋਈ ਮੌਤ  

ਇਸ ਸਬੰਧੀ ਹਨਮਕੋਂਡਾ ਜ਼ਿਲ੍ਹੇ ਦੇ ਵਸਨੀਕ ਰੁਪੇਸ਼ ਚੰਦਰ ਚਿੰਤਾਕਿੰਡੀ ਦੇ ਪਿਤਾ ਸੀਐਚ ਸਦਾਨੰਦਮ ਨੇ ਦੱਸਿਆ ਕਿ ਉਨ੍ਹਾਂ ਨੇ 2 ਮਈ ਦੀ ਦੁਪਹਿਰ ਨੂੰ ਆਪਣੇ ਪੁੱਤਰ ਨਾਲ ਵਟਸਐਪ 'ਤੇ ਗੱਲ ਕੀਤੀ ਸੀ। “ਉਸਨੇ ਜਵਾਬ ਦਿੱਤਾ ਕਿ ਉਹ ਕੁਝ ਕੰਮ ਕਰ ਰਿਹਾ ਸੀ। ਬਾਅਦ ’ਚ ਉਸ ਨਾਲ ਸੰਪਰਕ ਨਹੀਂ ਹੋਇਆ ਅਤੇ ਉਹ ਆਫਲਾਈਨ ਹੈ। ਪਰਿਵਾਰ ਨੇ ਉਸਦੇ ਕਮਰੇ ’ਚ ਰਹਿ ਰਹੇ ਸਾਥੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਕਥਿਤ ਤੌਰ 'ਤੇ ਦੱਸਿਆ ਕਿ ਉਹ ਟੈਕਸਾਸ ਤੋਂ ਕਿਸੇ ਵਿਅਕਤੀ ਨੂੰ ਮਿਲਣ ਜਾ ਰਿਹਾ ਸੀ ਪਰ ਅਸੀਂ ਉਸ ਨਹੀਂ ਜਾਣਦੇ। ਪਰਿਵਾਰ ਨੇ ਕਿਹਾ, “ਉਹ ਉਨ੍ਹਾਂ ਨੂੰ ਮਿਲਣ ਗਿਆ ਸੀ ਪਰ ਸਾਨੂੰ ਨਹੀਂ ਪਤਾ ਕਿ ਉਹ ਕੌਣ ਹਨ। ਸਦਾਨੰਦਮ ਨੇ ਦੱਸਿਆ ਕਿ ਸ਼ਿਕਾਗੋ ’ਚ ਰੁਪੇਸ਼ ਚੰਦਰ ਚਿੰਤਾਕਿੰਡੀ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ। ਪਰਿਵਾਰ ਨੇ ਅਮਰੀਕੀ ਦੂਤਘਰ ਨਾਲ ਵੀ ਸੰਪਰਕ ਕੀਤਾ। ਕੇਂਦਰੀ ਮੰਤਰੀ ਕਿਸ਼ਨ ਰੈੱਡੀ ਨੂੰ ਲਿਖੇ ਪੱਤਰ ’ਚ ਸਦਾਨੰਦਮ ਨੇ ਆਪਣੇ ਪੁੱਤਰ ਨੂੰ ਲੱਭਣ ’ਚ ਮਦਦ ਮੰਗੀ ਹੈ। ਭਾਰਤ ਸਰਕਾਰ ਦੇ ਉੱਤਰ ਪੂਰਬੀ ਖੇਤਰ ਦੇ ਸੱਭਿਆਚਾਰ, ਸੈਰ-ਸਪਾਟਾ ਅਤੇ ਵਿਕਾਸ ਮੰਤਰੀ ਕਿਸ਼ਨ ਰੈੱਡੀ ਦੇ ਦਫ਼ਤਰ ਨੇ 8 ਮਈ ਨੂੰ ਵਿਦੇਸ਼ ਮੰਤਰਾਲੇ ਨੂੰ ਲਿਖੇ ਇੱਕ ਪੱਤਰ ਵਿੱਚ CGI ਸ਼ਿਕਾਗੋ ਨੂੰ ਲਾਪਤਾ ਰੁਪੇਸ਼ ਨੂੰ ਲੱਭਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। 9 ਮਈ ਨੂੰ, ਸੀਜੀਆਈ ਸ਼ਿਕਾਗੋ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਪੁਲਿਸ ਦੇ ਸੰਪਰਕ ਵਿੱਚ ਹੈ।

(For more news apart from Indian student has been missing since May 2 in Chicago News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement