ਰਾਮਦਾਸ ਅਠਵਾਲੇ ਨੇ ਸ਼ਿਵਸੈਨਾ ਉਧਵ ਠਾਕਰੇ ਦੀ ਆਯੋਧਿਆ ਦੌਰੇ ’ਤੇ ਕੀਤੀ ਟਿੱਪਣੀ
Published : Jun 9, 2019, 9:51 am IST
Updated : Jun 9, 2019, 9:51 am IST
SHARE ARTICLE
Ramdas Athawale takes a dig on Uddhav Thackeray
Ramdas Athawale takes a dig on Uddhav Thackeray

ਠਾਕਰੇ 10 ਵਾਰ ਆਯੋਧਿਆ ਜਾਣ ਤਾਂ ਵੀ ਰਾਮ ਮੰਦਿਰ ਵਿਚ ਕੋਈ ਮਦਦ ਨਹੀਂ ਮਿਲੇਗੀ: ਰਾਮਦਾਸ ਆਠਵਲੇ

ਨਵੀਂ ਦਿੱਲੀ: ਕੇਂਦਰੀ ਮੰਤਰੀ ਰਾਮਦਾਸ ਆਠਵਲੇ ਨੇ ਸ਼ਨੀਵਾਰ ਨੂੰ ਰਾਜਗ ਸਹਿਯੋਗੀ ਅਤੇ ਸ਼ਿਵਸੈਨਾ ਪ੍ਰਧਾਨ ਉਧਵ ਠਾਕਰੇ ਦੀ ਅਗਲੇ ਹਫ਼ਤੇ ਆਯੋਧਿਆ ਦੌਰੇ ਦੀ ਯੋਜਨਾ ਬਣਾਈ। ਅਠਵਾਲੇ ਨੇ ਕਿਹਾ ਜੇਕਰ ਠਾਕਰੇ 10 ਵਾਰ ਆਯੋਧਿਆ ਜਾਣ ਤਾਂ ਵੀ ਰਾਮ ਮੰਦਰ ਵਿਚ ਕੋਈ ਮਦਦ ਲਈ ਉਦੋਂ ਤਕ ਨਹੀਂ ਮਿਲੇਗੀ ਜਦੋਂ ਤਕ ਸਰਵਉਚ ਅਦਾਲਤ ਦਾ ਫੈਸਲਾ ਨਹੀਂ ਆ ਜਾਂਦਾ।

Udhav Thakrey Uddhav Thackeray

ਸ਼ਿਵਸੈਨਾ ਦੇ ਆਗੂਆਂ ਨੇ ਮੁੰਬਈ ਵਿਚ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਅਧਿਐਨ ਦੇ ਬਿਆਨ ’ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਇਸ ’ਤੇ ਸਹੀ ਸਮੇਂ ’ਤੇ ਟਿੱਪਣੀ ਕਰਨਗੇ। ਅਠਵਾਲੇ ਨੇ ਕਿਹਾ ਕਿ ਜੇਕਰ ਠਾਕਰੇ ਅਪਣੇ ਨਵੇਂ ਚੁਣੇ ਸਾਂਸਦੇ ਨੂੰ ਅਯੋਧਿਆ ਘੁਮਾਉਣਾ ਚਾਹੁੰਦੇ ਹਨ ਤਾਂ ਠੀਕ ਹੈ ਪਰ ਇਸ ਨਾਲ ਰਾਮ ਮੰਦਿਰ ਨਿਰਮਾਣ ਵਿਚ ਕਿਸੇ ਰੂਪ ਵਿਚ ਮਦਦ ਨਹੀਂ ਮਿਲਣ ਵਾਲੀ ਹੈ।

ਉਹਨਾਂ ਨੇ ਕਿਹਾ ਕਿ ਰਾਮ ਮੰਦਿਰ ਉਦੋਂ ਬਣੇਗਾ, ਜਦੋਂ ਸਰਵਉਚ ਅਦਾਲਤ ਦਾ ਇਸ ਮਾਮਲੇ ਵਿਚ ਫੈਸਲਾ ਆਵੇਗਾ ਅਤੇ ਇਸ ਤੋਂ ਇਲਾਵਾ ਠਾਕਰੇ ਭਾਵੇਂ 10 ਵਾਰ ਅਯੋਧਿਆ ਜਾਣ ਤਾਂ ਵੀ ਕੁਝ ਨਹੀਂ ਹੋਣ ਵਾਲਾ ਹੈ। ਅਠਵਾਲੇ ਨੇ ਕਿਹਾ ਕਿ ਉਹ ਵਿਕਤੀਗਤ ਤੌਰ ’ਤੇ ਬਹੁਤ ਇਛੁੱਕ ਹਨ ਕਿ ਰਾਮ ਮੰਦਰ ਜਲਦ ਤੋਂ ਜਲਦ ਬਣ ਜਾਵੇ ਪਰ ਸਾਰਿਆਂ ਨੂੰ ਇਸ ਮੁੱਦੇ ’ਤੇ ਸਰਵਉਚ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਹੋਵੇਗਾ, ਜਿਸ ਨਾਲ ਰਾਮ ਮੰਦਿਰ ਨਿਰਮਾਣ ਦਾ ਰਾਸਤਾ ਸਾਫ਼ ਹੋਵੇਗਾ।

ਅਠਵਾਲੇ ਦੀ ਇਹ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਠਾਕਰੇ ਨੇ ਸਾਰੇ ਨਵੇਂ ਚੁਣੇ ਸਾਂਸਦਾਂ ਨਾਲ 16 ਜੂਨ ਨੂੰ ਆਯੋਧਿਆ ਜਾਣ ਦਾ ਫ਼ੈਸਲਾ ਕੀਤਾ ਹੈ। ਠਾਕਰੇ ਨੇ ਪਿਛਲੀ ਨਵੰਬਰ ਵਿਚ ਅਪਣੇ ਆਯੋਧਿਆ ਦੌਰੇ ਦੌਰਾਨ ਕਿਹਾ ਸੀ ਪਹਿਲੇ ਮੰਦਿਰ ਫਿਰ ਸਰਕਾਰ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement