
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਮਰੀਕੀ ਰਾਸ਼ਟਰਪਤੀ ਵਰਗਾ ਸੁਰੱਖਿਆ ਵਾਲਾ ਜਹਾਜ਼ ਭਾਰਤ ਨੂੰ ਜਲਦੀ ਮਿਲਣ
ਨਵੀਂ ਦਿੱਲੀ, 8 ਜੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਮਰੀਕੀ ਰਾਸ਼ਟਰਪਤੀ ਵਰਗਾ ਸੁਰੱਖਿਆ ਵਾਲਾ ਜਹਾਜ਼ ਭਾਰਤ ਨੂੰ ਜਲਦੀ ਮਿਲਣ ਵਾਲਾ ਹੈ। ਬੋਇੰਗ ਕੰਪਨੀ ਵਲੋਂ ਬਣਾਈ ਗਈ ਦੋ ਬੋਇੰਗ 777 ਏਅਰਕਰਾਫ਼ਟ ਸਤੰਬਰ ਤਕ ਭਾਰਤ ਨੂੰ ਮਿਲ ਜਾਵੇਗੀ। ਸੀਨੀਅਰ ਅਧਿਕਾਰੀਆਂ ਦੇ ਹਵਾਲੇ ਤੋਂ ਇਸ ਦੀ ਜਾਣਕਾਰੀ ਮਿਲੀ ਹੈ। ਇਸ ਜਹਾਜ਼ 'ਚ ਦੇਸ਼ ਦੇ ਪ੍ਰਧਾਨਮੰਤਰੀ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਯਾਤਰਾ ਕਰਨਗੇ। ਪਿਛਲੇ ਸਾਲ ਅਕਤੂਬਰ 'ਚ ਸਰਕਾਰੀ ਅਧਿਕਾਰੀਆਂ ਨੇ ਕਿਹਾ ਸੀ ਕਿ ਸਿਰਫ਼ ਵੀਵੀਆਈਪੀ ਯਾਤਰਾ ਲਈ ਇਸਤੇਮਾਲ ਹੋਣ ਵਾਲੇ ਦੋਵੇਂਂ ਜਹਾਜ਼ਾਂ ਦੀ ਡਲਿਵਰੀ ਇਸ ਸਾਲ ਜੁਲਾਈ ਤਕ ਕੀਤੀ ਜਾਵੇਗੀ ਪਰ ਕੋਰੋਨਾ ਵਾਇਰਸ ਦੇ ਕਾਰਨ ਇਸ 'ਚ ਦੇਰੀ ਹੋ ਗਈ ਹੈ। (ਪੀਟੀਆਈ)