
ਜੰਮੂ ਕਸ਼ਮੀਰ ਵਿਚ ਵਿਚ ਇਸ ਸਾਲ ਸੁਰੱਖਿਆ ਬਲਾਂ ਨੇ 101 ਅਤਿਵਾਦੀਆਂ ਨੂੰ ਮਾਰ-ਮੁਕਾਇਆ ਹੈ
ਨਵੀਂ ਦਿੱਲੀ, 8 ਜੂਨ : ਜੰਮੂ ਕਸ਼ਮੀਰ ਵਿਚ ਵਿਚ ਇਸ ਸਾਲ ਸੁਰੱਖਿਆ ਬਲਾਂ ਨੇ 101 ਅਤਿਵਾਦੀਆਂ ਨੂੰ ਮਾਰ-ਮੁਕਾਇਆ ਹੈ ਅਤੇ ਦਖਣੀ ਕਸ਼ਮੀਰ ਵਿਚ 125 ਹੋਰ ਅਤਿਵਾਦੀਆਂ ਨੂੰ ਮਾਰ ਡੇਗਣ 'ਤੇ ਧਿਆਨ ਕੇਂਦਰਤ ਕਰ ਰਹੇ ਹਨ ਜਿਨ੍ਹਾਂ ਵਿਚ 25 ਵਿਦੇਸ਼ੀ ਸ਼ਾਮਲ ਹਨ। ਅਧਿਕਾਰੀਆਂ ਨੇ ਦਸਿਆ ਕਿ ਫ਼ੌਜ ਦੀ 15ਵੀਂ ਕੋਰ ਦੀ ਅਗਵਾਈ ਕਰ ਰਹੇ ਲੈਫ਼ਟੀਨੈਂਟ ਜਨਰਲ ਬੀ ਐਸ ਰਾਜੂ ਨੇ ਇਥੋਂ ਲਗਭਗ 33 ਕਿਲੋਮੀਟਰ ਦੂਰ ਅਵੰਤੀਪੁਰਾ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਫ਼ਿਲਹਾਲ ਇਥੇ ਸਰਗਰਮ ਅਤਿਵਾਦੀਆਂ ਦੀ ਸਟੀਕ ਗਿਣਤੀ ਦਸਣਾ ਮੁਸ਼ਕਲ ਹੈ। ਸੁਰੱਖਿਆ ਬਲ ਦਖਣੀ ਕਸ਼ਮੀਰ ਵਿਚ 100 ਸਥਾਨਕ ਅਤੇ ਲਗਭਗ 25 ਵਿਦੇਸ਼ੀ ਅਤਿਵਾਦੀਆਂ 'ਤੋ ਧਿਆਨ ਕੇਂਦਰਤ ਕਰ ਰਹੇ ਹਨ। ਉਨ੍ਹਾਂ ਕਿਹਾ, 'ਅਸੀਂ ਮੋਟੇ ਤੌਰ 'ਤੇ 100 ਸਥਾਨਕ ਅਤਿਵਾਦੀਆਂ ਦੇ ਸਰਗਰਮ ਹੋਣ ਦੀ ਗੱਲ ਕਹਿ ਸਕਦੇ ਹਾਂ। ਹੋ ਸਕਦਾ ਹੈ ਕਿ ਇਸ ਤੋਂ ਇਲਾਵਾ 20-25 ਵਿਦੇਸ਼ੀ ਅਤਿਵਾਦੀ ਵੀ ਸਰਗਰਮ ਹੋਣ।' ਉਧਰ, ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਮਾਰੇ ਗਏ ਅਤਿਵਾਦੀਆਂ ਦੀ ਕੁਲ ਗਿਣਤੀ 101 ਹੋ ਗਈ ਹੈ। (ਏਜੰਸੀ)