
Badrinath Dham : ਹੁਣ ਤੱਕ 84 ਯਾਤਰੀ ਗੁਆ ਚੁੱਕੇ ਹਨ ਜਾਨ
Badrinath Dham : ਗੋਪੇਸ਼ਵਰ – ਸ੍ਰੀ ਬਦਰੀਨਾਥ ਧਾਮ ਵਿਚ ਪਰਿਵਾਰ ਨਾਲ ਆਏ 4 ਤੀਰਥ ਯਾਤਰੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਨ੍ਹਾਂ ’ਚ ਉੱਤਰ ਪ੍ਰਦੇਸ਼ ਦੇ 2 ਤੇ ਮਹਾਰਾਸ਼ਟਰ ਤੇ ਹਰਿਆਣਾ ਦਾ ਇੱਕ –ਇੱਕ ਯਾਤਰੀ ਸ਼ਾਮਲ ਹੈ। ਹੁਣ ਤੱਕ ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ, ਹੇਮਕੁੰਟ ਦੀ ਯਾਤਰਾ ’ਤੇ ਆਏ 84 ਤੀਰਥ ਯਾਤਰੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚ ਯਮੁਨੋਤਰੀ ਧਾਮ ਦੀ ਯਾਤਰਾ ਦੌਰਾਨ 20 ਤੇ ਗੰਗੋਤਰੀ ਧਾਮ ਦੀ ਯਾਤਰਾ ’ਤੇ 6 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕੇਦਾਰਨਾਥ ਧਾਮ ਵਿਚ 27, ਬਦਰੀਨਾਥ ਥਾਮ ਵਿਚ 28 ਤੇ ਹੇਮਕੁੰਟ ਵਿਚ 3 ਯਾਤਰੀਆਂ ਦੀ ਮੌਤ ਹੋ ਗਈ ਹੈ।
ਇਹ ਵੀ ਪੜੋ:High Court : ਸੌਦਾ ਸਾਧ ਦੀ ਪਟੀਸ਼ਨ ’ਤੇ ਪੰਜਾਬ ਤੇ ਸੀ.ਬੀ.ਆਈ. ਨੂੰ ਨਵੇਂ ਨੋਟਿਸ ਜਾਰੀ
ਪ੍ਰਾਪਤ ਜਾਣਕਾਰੀ ਅਨੁਸਾਰ ਅਪਯਾਗਿਰੀਵੈਂਕਟ ਸੁਧਾਕਰ ਵਾਸੀ ਬਾਇਆਥਾਨਪੱਲੀ, ਰਾਮਕ੍ਰਿਸ਼ਨਪੁਰ ਮਦਾਗਿਰੀ ਆਦਿਲਾਬਾਦ, ਆਂਧਰਾ ਪ੍ਰਦੇਸ਼, ਲਕਸ਼ਮੀ ਦੇਵੀ (56) ਵਾਸੀ 843 ਥਾਣਾ ਸੁਮੇਰਪੁਰ, ਹਮੀਰਪੁਰ ਉੱਤਰ ਪ੍ਰਦੇਸ਼, ਅਰੁਣ ਆਪਾਦਾਸ (68) ਵਾਸੀ ਕਾਕੋਟ ਮਹਾਰਾਸ਼ਟਰ ਦੀ ਤਬੀਅਤ ਖ਼ਰਾਬ ਹੋਣ 'ਤੇ ਉਨ੍ਹਾਂ ਦੀ ਸਿਹਤ ਵਿਗੜ ਗਈ। ਉਸ ਦੇ ਰਿਸ਼ਤੇਦਾਰ ਉਸ ਨੂੰ ਮੁੱਢਲੇ ਸਿਹਤ ਕੇਂਦਰ ਬਦਰੀਨਾਥ ਧਾਮ ਲੈ ਗਏ। ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ । ਬਦਰੀਨਾਥ ਧਾਮ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂ ਬਾਲਸਿੰਘ (45) ਵਾਸੀ ਹਰਿਆਣਾ ਦੀ ਬਦਰੀਨਾਥ ਹਾਈਵੇਅ 'ਤੇ ਪਿੱਪਲਕੋਟੀ 'ਚ ਤਬੀਅਤ ਵਿਗੜਨ 'ਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ਗੋਪੇਸ਼ਵਰ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
(For more news apart from 4 pilgrims died of heart attack in Shri Badrinath Dham News in Punjabi, stay tuned to Rozana Spokesman)