Praful Patel : NCP ਨੇਤਾ ਪ੍ਰਫੁੱਲ ਪਟੇਲ ਨੇ ਮੋਦੀ ਕੈਬਨਿਟ 'ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ, ਦੱਸੀ ਇਹ ਵਜ੍ਹਾ
Published : Jun 9, 2024, 6:35 pm IST
Updated : Jun 9, 2024, 6:35 pm IST
SHARE ARTICLE
Praful Patel & Ajit Pawar
Praful Patel & Ajit Pawar

'ਸਾਨੂੰ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਬਾਰੇ ਜਾਣਕਾਰੀ ਮਿਲੀ ਸੀ ਪਰ ਮੈਂ ਖੁਦ ਪਹਿਲਾਂ ਕੈਬਨਿਟ ਮੰਤਰੀ ਰਹਿ ਚੁੱਕਾ ਹਾਂ'

Praful Patel : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 7:15 ਵਜੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਮੋਦੀ ਕੈਬਨਿਟ 'ਚ ਸ਼ਾਮਲ ਹੋਣ ਲਈ ਕਈ ਸੰਭਾਵਿਤ ਮੰਤਰੀਆਂ ਦੇ ਨਾਵਾਂ 'ਤੇ ਚਰਚਾ ਹੋ ਰਹੀ ਹੈ। ਇਸ ਦੌਰਾਨ ਐੱਨਸੀਪੀ (ਅਜੀਤ ਪਵਾਰ ਧੜੇ) ਦੇ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਫੁੱਲ ਪਟੇਲ ਨੇ ਰਾਜ ਮੰਤਰੀ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਪ੍ਰਫੁੱਲ ਪਟੇਲ ਨੇ ਕਿਹਾ, 'ਸਾਨੂੰ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਬਾਰੇ ਜਾਣਕਾਰੀ ਮਿਲੀ ਸੀ ਪਰ ਮੈਂ ਖੁਦ ਪਹਿਲਾਂ ਭਾਰਤ ਸਰਕਾਰ ਦਾ ਕੈਬਨਿਟ ਮੰਤਰੀ ਰਹਿ ਚੁੱਕਾ ਹਾਂ। ਸਾਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਸਾਨੂੰ ਸੂਚਿਤ ਦਿੱਤੀ ਪਰ ਮੇਰੇ ਲਈ ਇਹ ਅਹੁਦਾ ਲੈਣਾ ਥੋੜਾ ਮੁਸ਼ਕਲ ਹੈ। ਜੋ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਉਹ ਗਲਤ ਹਨ, ਕੋਈ ਮਤਭੇਦ ਨਹੀਂ ਹੈ।

'ਅਸੀਂ ਇਕੱਠੇ ਹਾਂ'

ਐੱਨਸੀਪੀ ਨੇਤਾ ਨੇ ਕਿਹਾ, 'ਮੈਂ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਨਾਲ ਗੱਲ ਹੋਈ ਹੈ। ਉਨ੍ਹਾਂ ਨੇ ਮੈਨੂੰ ਕਿਹਾ ਹੈ ਕਿ ਕੁਝ ਦਿਨ ਰੁਕੋ ,ਅਸੀਂ ਇਸ ਨੂੰ ਠੀਕ ਕਰਾਂਗੇ। ਅੱਜ ਇਹ ਸੰਭਵ ਨਹੀਂ ਹੈ। ਅਸੀਂ ਇਕੱਠੇ ਹਾਂ। ਬਸ ਥੋੜੀ ਜਿਹੀ ਗਲਤਫਹਿਮੀ ਹੋਈ ਹੈ।

ਅਜੀਤ ਪਵਾਰ ਨੇ ਕੀ ਕਿਹਾ?

ਇਸ ਦੌਰਾਨ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਐਨਸੀਪੀ ਮੁਖੀ ਅਜੀਤ ਪਵਾਰ ਨੇ ਕਿਹਾ, 'ਪ੍ਰਫੁੱਲ ਪਟੇਲ ਕੇਂਦਰ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਅਤੇ ਸਾਨੂੰ ਸੁਤੰਤਰ ਚਾਰਜ ਵਾਲਾ ਰਾਜ ਮੰਤਰੀ ਲੈਣਾ ਠੀਕ ਨਹੀਂ ਲੱਗਿਆ। ਇਸ ਲਈ ਅਸੀਂ ਉਨ੍ਹਾਂ (ਭਾਜਪਾ) ਨੂੰ ਕਿਹਾ ਕਿ ਅਸੀਂ ਕੁਝ ਦਿਨ ਉਡੀਕ ਕਰਨ ਲਈ ਤਿਆਰ ਹਾਂ ਪਰ ਸਾਨੂੰ ਕੈਬਨਿਟ ਮੰਤਰਾਲਾ ਚਾਹੀਦਾ ਹੈ। ਅਸੀਂ ਅੱਜ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ।

'ਸਾਨੂੰ ਕੈਬਨਿਟ ਮੰਤਰਾਲਾ ਦਿੱਤਾ ਜਾਵੇ'

ਉਨ੍ਹਾਂ ਅੱਗੇ ਕਿਹਾ, 'ਅੱਜ ਸਾਡੇ ਕੋਲ ਇੱਕ ਲੋਕ ਸਭਾ ਅਤੇ ਇੱਕ ਰਾਜ ਸਭਾ ਮੈਂਬਰ ਹੈ ਪਰ ਅਗਲੇ 2-3 ਮਹੀਨਿਆਂ ਵਿੱਚ ਸਾਡੇ ਕੋਲ ਰਾਜ ਸਭਾ ਵਿੱਚ ਕੁੱਲ 3 ਮੈਂਬਰ ਹੋਣਗੇ ਅਤੇ ਸੰਸਦ ਵਿੱਚ ਸਾਡੇ ਸੰਸਦ ਮੈਂਬਰਾਂ ਦੀ ਗਿਣਤੀ 4 ਹੋ ਜਾਵੇਗੀ। ਇਸ ਲਈ ਅਸੀਂ ਕਿਹਾ ਕਿ ਸਾਨੂੰ (ਕੈਬਿਨੇਟ ਮੰਤਰਾਲਾ) ਸੀਟ ਦਿੱਤੀ ਜਾਵੇ।

ਐੱਨਡੀਏ 'ਚ ਮਤਭੇਦਾਂ ਦੀਆਂ ਅਟਕਲਾਂ 'ਤੇ ਕੀ ਕਿਹਾ?

ਐਨਡੀਏ ਵਿੱਚ ਮਤਭੇਦਾਂ ਦੀਆਂ ਅਟਕਲਾਂ 'ਤੇ ਅਜੀਤ ਪਵਾਰ ਨੇ ਕਿਹਾ, 'ਅੱਜ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਨਤੀਜਿਆਂ ਤੋਂ ਬਾਅਦ ਐਨਡੀਏ ਦੀ 2-3 ਵਾਰ ਮੀਟਿੰਗ ਹੋਈ। ਸਾਰੇ ਨਵੇਂ ਸੰਸਦ ਮੈਂਬਰਾਂ ਦੀ ਮੀਟਿੰਗ ਵੀ ਹੋਈ। ਹਰ ਕਿਸੇ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਨਰਿੰਦਰ ਮੋਦੀ ਨੂੰ ਦਿੱਤੀ ਹੈ।

Location: India, Maharashtra

SHARE ARTICLE

ਏਜੰਸੀ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement