
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਪੰਜਾਬ ਵਿਚ ਬਾਦਲ ਸਰਕਾਰ ਦੇ
ਨਵੀਂ ਦਿੱਲੀ, 8 ਜੁਲਾਈ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਪੰਜਾਬ ਵਿਚ ਬਾਦਲ ਸਰਕਾਰ ਦੇ ਰਾਜ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਲਈ ਬਾਦਲ ਪਿਉ-ਪੁੱਤਰ ਨੂੰ ਕਟਹਿਰੇ ਵਿਚ ਖੜਾ ਕਰਦਿਆਂ ਸੌਦਾ ਸਾਧ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਉਣ ਲਈ ਬਾਦਲਾਂ ਦੇ ਰੋਲ ਨੂੰ ਇਤਿਹਾਸ ਦਾ ਕਾਲਾ ਪੰਨਾ ਦਸਿਆ ਹੈ।
ਉਨ੍ਹਾਂ ਕਿਹਾ,“ਸੌਦਾ ਸਾਧ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਉਣ ਵਿਚ ਮਨਜਿੰਦਰ ਸਿੰਘ ਸਿਰਸਾ ਦਾ ਮੁੱਖ ਰੋਲ ਰਿਹਾ, ਜੋ ਉਦੋਂ ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਸਨ। ਫਿਰ ਇਹ ਸਿੱਖ ਕੌਮ ਦਾ ਭਲਾ ਕਿਵੇਂ ਕਰ ਸਕਦੇ ਹਨ। ਮੁਗ਼ਲ ਕਾਲ ਪਿਛੋਂ ਕੌਮ ਦਾ ਜਿੰਨਾ ਨੁਕਸਾਨ ਬਾਦਲਾਂ ਤੇ ਸਿਰਸਾ ਨੇ ਕੀਤਾ ਹੈ, ਇਨ੍ਹਾਂ ਵਿਚੋਂ ਕੋਈ ਮਾਫ਼ੀ ਦਾ ਹੱਕਦਾਰ ਨਹੀਂ।’’ ਉਨ੍ਹਾਂ ਕਿਹਾ ਕਿ ਵਕੀਲ ਐਚ ਐਸ ਫੂਲਕਾ ਦੀ ਸੋਸ਼ਲ ਮੀਡੀਆ ’ਤੇ ਨਸ਼ਰ ਹੋਈ ਵੀਡੀਉ ਵਿਚ ਪ੍ਰਗਟਾਵਾ ਹੋਇਆ ਹੈ ਕਿ ਕਿਸ ਤਰ੍ਹਾਂ ਸੌਦਾ ਸਾਧ ਦੇ ਮੁੱਦੇ ’ਤੇ ਬਾਦਲਾਂ ਨੇ ਸਿੱਖ ਪ੍ਰਚਾਰਕਾਂ ਨੂੰ ਮਰਵਾਉਣ ਦੀ ਸਾਜ਼ਸ਼ ਘੜੀ ਸੀ, ਇਸ ਤੋਂ ਬਾਦਲਾਂ ਦੀ ਅਸਲੀਅਤ ਸਮਝੀ ਜਾ ਸਕਦੀ ਹੈ।
File Photo
ਉਨ੍ਹਾਂ ਕਿਹਾ ਜਸਟਿਸ ਅਜੀਤ ਸਿੰਘ ਬੈਂਸ ਦੀ ਸਰਪ੍ਰਸਤੀ ਹੇਠ ਬਣੀ ਕਮੇਟੀ ਵਲੋਂ ਕੀਤੇ ਪ੍ਰਗਟਾਵੇ ਕਿ 2016 ਵਿਚ ਗੁਰਦਵਾਰਾ ਰਾਮਸਰ ਸਾਹਿਬ ਵਿਖੇ 267 ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦੇ ਮਸਲੇ ਨੂੰ ਬਾਦਲਾਂ ਦੇ ਇਸ਼ਾਰੇ ’ਤੇ ਕਿਵੇਂ ਸ਼੍ਰੋਮਣੀ ਕਮੇਟੀ ਨੇ ਪੰਥ ਕੋਲੋਂ ਲੁਕਾਉਣ ਲਈ ਖੇਡ ਖੇਡੀ, ਕਿਥੇ ਉਹ ਸਿੱਖ ਸਰਮਾਏ ਨੂੰ ਖ਼ੁਰਦ ਬੁਰਦ ਕਰਨ ਦੀ ਸਾਜ਼ਸ਼ ਤਾਂ ਨਹੀਂ ਸੀ। ਅਜੇ ਇਹ ਵੀ ਨਹੀਂ ਪਤਾ ਲੱਗਾ ਕਿ ਉਨ੍ਹਾਂ ਸਰੂਪਾਂ ਵਿਚ ਪੁਰਾਤਨ ਸਰੂਪ ਕਿੰਨੇ ਸਨ। ਪਰ ਹੈਰਾਨੀ ਹੈ ਕਿ ਐਨਾ ਵੱਡਾ ਕਾਰਾ ਹੋ ਗਿਆ ਤੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੇ ਐਫ਼ਆਈਆਰ ਤਕ ਲਿਖਵਾਉਣ ਦਾ ਤਰੱਦਦ ਨਾ ਕੀਤਾ ਤੇ ਨਾ ਹੀ ਪਸ਼ਚਾਤਾਪ ਵਜੋਂ ਅਖੰਡ ਪਾਠ ਰੱਖਿਆ