ਕੋਰੋਨਾ ਵਾਇਰਸ ਦੇ ਹਵਾ ’ਚ ਫੈਲਣ ਦੇ ਦਾਅਵੇ ਤੋਂ ਡਰਨ ਦੀ ਲੋੜ ਨਹੀਂ : ਮਾਹਰ
Published : Jul 9, 2020, 9:37 am IST
Updated : Jul 9, 2020, 9:37 am IST
SHARE ARTICLE
Corona Virus
Corona Virus

ਅਜਿਹੀ ਗੱਲ ਨਹੀਂ ਕਿ ਵਾਇਰਸ ਹਰ ਥਾਂ ਉਡ ਰਿਹੈ ਤੇ ਸਾਰਿਆਂ ਨੂੰ ਬੀਮਾਰ ਕਰ ਦੇਵੇਗਾ

ਨਵੀਂ ਦਿੱਲੀ, 8 ਜੁਲਾਈ  : ਆਧੁਨਿਕ ਜੀਵ ਵਿਗਿਆਨ ਦੇ ਖੇਤਰ ਵਿਚ ਖੋਜ ਕਰਨ ਵਾਲੀ ਸਿਖਰਲੀ ਸੰਸਥਾ ਦੇ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲਾਗ ਦੇ ਹਵਾ ਵਿਚ ਫੈਲਣ ਸਬੰਧੀ 200 ਤੋਂ ਵੱਧ ਵਿਗਿਆਨੀਆਂ ਦੇ ਦਾਅਵੇ ਤੋਂ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਇਸ ਅਧਿਐਨ ਵਿਚ ਸਿਰਫ਼ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਵਾਇਰਸ ਹਵਾ ਵਿਚ ਕੁੱਝ ਸਮੇਂ ਤਕ ਰਹਿ ਸਕਦਾ ਹੈ ਅਤੇ ਇਸ ਦਾ ਇਹ ਮਤਲਬ ਨਹੀਂ ਕਿ ਵਾਇਰਸ ਹਰ ਜਗ੍ਹਾ ਪਹੁੰਚ ਰਿਹਾ ਹੈ ਅਤੇ ਹਰ ਕਿਸੇ ਨੂੰ ਬੀਮਾਰ ਕਰ ਰਿਹਾ ਹੈ।

File PhotoFile Photo

ਸੈਂਟਰ ਫ਼ਾਰ ਸੈਲੂਲਰ ਐਂਡ ਮਾਲੀਕਿਊਲਰ ਬਾਇਉਲੋਜੀ  ਦੇ ਨਿਰਦੇਸ਼ਕ ਰਾਕੇਸ਼ ਮਿਸ਼ਰਾ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਜ਼ਿਆਦਾ ਸਮੇਂ ਤਕ ਮੂੰਹ ਢੱਕ ਕੇ ਰਖਣਾ ਚਾਹੀਦਾ ਹੈ ਅਤੇ ਵਾਇਰਸ ਤੋਂ ਬਚਣ ਲਈ ਇਕ ਦੂਜੇ ਤੋਂ ਦੂਰੀ ਰਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 239 ਵਿਗਿਆਨੀਆਂ ਨੇ ਸੰਸਾਰ ਸਿਹਤ ਸੰਸਥਾ ਨੂੰ ਚਿੱਠੀ ਭੇਜ ਕੇ ਕਿਹਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਕੋਰਨਾ ਵਾਇਰਸ ਹਵਾ ਵਿਚ ਫੈਲ ਰਿਹਾ ਹੈ ਅਤੇ ਇਹ ਦੋ ਖੋਜ ਪੱਤਰਾਂ ’ਤੇ ਆਧਾਰਤ ਹੈ। ਮਿਸ਼ਰਾ ਨੇ ਕਿਹਾ, ‘ਇਹ ਚੰਗੇ ਅਧਿਐਨ ਹਨ ਜਿਨ੍ਹਾਂ ਦੇ ਆਧਾਰ ’ਤੇ ਸਿਹਤ ਸੰਸਥਾ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।’

ਉਨ੍ਹਾਂ ਕਿਹਾ ਕਿ ਵਿਗਿਆਨੀਆਂ ਦੇ ਅਧਿਐਨ ਮੁਤਾਬਕ ਇਹ ਵਾਇਰਸ ਪੰਜ ਮਾਈਕਰੋਨ ਤੋਂ ਘੱਟ ਆਕਾਰ ਦੇ ਛਿੱਟਿਆਂ ਵਿਚ ਹਵਾ ਵਿਚ ਇਧਰ-ਉਧਰ ਜਾ ਸਕਦਾ ਹੈ ਅਤੇ ਇਸ ਦਾ ਮਤਲਬ ਇਹ ਹੋਇਆ ਕਿ ਵੱਡੇ ਛਿੱÎਟਿਆਂ ਦੇ ਰੂਪ ਵਿਚ ਇਹ ਕੁੱਝ ਹੀ ਮਿੰਟਾਂ ਤਕ ਹਵਾ ਵਿਚ ਰਹੇਗਾ। ਉਨ੍ਹਾਂ ਕਿਹਾ ਕਿ ਜਦ ਕੋਈ ਵਿਅਕਤੀ ਬੋਲਦਾ ਹੈ ਜਾਂ ਸਾਹ ਲੈਂਦਾ ਹੈ ਤਾਂ ਛੋਟੀਆਂ ਬੂੰਦਾਂ ਛਡਦਾ ਹੈ ਅਤੇ ਇਹ ਕੁੱਝ ਸਮੇਂ ਲਈ ਹਵਾ ਵਿਚ ਰਹਿਣਗੀਆਂ। ਉਨ੍ਹਾਂ ਕਿਹਾ ਕਿ ਅਜਿਹੀ ਗੱਲ ਨਹੀਂ ਕਿ ਵਾਇਰਸ ਹਰ ਥਾਂ ਉਡ ਰਿਹਾ ਹੈ ਅਤੇ ਸਾਰਿਆਂ ਨੂੰ ਬੀਮਾਰ ਕਰ ਦੇਵੇਗਾ।     (ਏਜੰਸੀ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement