Advertisement
  ਖ਼ਬਰਾਂ   ਰਾਸ਼ਟਰੀ  09 Jul 2020  BREAKING NEWS: ਕਾਨਪੁਰ ਕਾਂਡ ਦਾ ਮਾਸਟਰਮਾਈਂਡ ਵਿਕਾਸ ਦੁਬੇ ਉਜੈਨ ਤੋਂ ਗ੍ਰਿਫ਼ਤਾਰ

BREAKING NEWS: ਕਾਨਪੁਰ ਕਾਂਡ ਦਾ ਮਾਸਟਰਮਾਈਂਡ ਵਿਕਾਸ ਦੁਬੇ ਉਜੈਨ ਤੋਂ ਗ੍ਰਿਫ਼ਤਾਰ

ਏਜੰਸੀ
Published Jul 9, 2020, 10:21 am IST
Updated Jul 9, 2020, 10:28 am IST
ਉਤਰ ਪ੍ਰਦੇਸ਼ ਵਿਚ ਅੱਠ ਪੁਲਿਸ ਕਰਮਚਾਰੀਆਂ ਦੀ ਸ਼ਹਾਦਤ ਦੇ ਮਾਸਟਰਮਾਈਂਡ ਵਿਕਾਸ ਦੁਬੇ ਨੂੰ ਉਜੈਨ ਦੇ ਮਹਾਂਕਾਲ ਮੰਦਰ ਥਾਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
Vikas Dubey
 Vikas Dubey

ਨਵੀਂ ਦਿੱਲੀ: ਉਤਰ ਪ੍ਰਦੇਸ਼ ਵਿਚ ਅੱਠ ਪੁਲਿਸ ਕਰਮਚਾਰੀਆਂ ਦੀ ਸ਼ਹਾਦਤ ਦੇ ਮਾਸਟਰਮਾਈਂਡ ਵਿਕਾਸ ਦੁਬੇ ਨੂੰ ਉਜੈਨ ਦੇ ਮਹਾਂਕਾਲ ਮੰਦਰ ਥਾਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਇਸ ਦੀ ਅਧਿਕਾਰਕ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਗ੍ਰਿਫ਼ਤਾਰ ਹੋ ਚੁੱਕਾ ਹੈ। ਮਹਾਕਾਲ ਮੰਤਰ ਥਾਣੇ ਵਿਚ ਵਿਕਾਸ ਦੁਬੇ ਨੇ ਸਰੰਡਰ ਕੀਤਾ ਹੈ।

Vikas DubeyVikas Dubey

ਫਿਲਹਾਲ ਉਸ ਨੂੰ ਉਜੈਨ ਦੇ ਫਰੀਗੰਜ ਥਾਣੇ ਤੋਂ ਕਿਸੇ ਗੁੰਮਨਾਮ ਜਗ੍ਹਾ 'ਤੇ ਲਿਜਾਇਆ ਗਿਆ ਹੈ। ਹੁਣ ਯੂ ਪੀ ਪੁਲਿਸ ਦੀ ਇਕ ਟੀਮ ਵੀ ਉਜੈਨ ਲਈ ਰਵਾਨਾ ਹੋਈ ਹੈ। ਦੱਸ ਦਈਏ ਕਿ ਉਹ ਬੁੱਧਵਾਰ ਨੂੰ ਫਰੀਦਾਬਾਦ ਵਿਚ ਵੇਖਿਆ ਗਿਆ ਸੀ। ਪਰ ਉਹ ਉਜੈਨ ਤੱਕ ਕਿਵੇਂ ਪਹੁੰਚਿਆ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

Vikas DubeyVikas Dubey

ਜਾਣਕਾਰੀ ਅਨੁਸਾਰ ਉਹ ਉਜੈਨ ਦੇ ਮਹਾਕਾਲ ਮੰਦਰ ਥਾਣੇ ਪਹੁੰਚ ਕੇ ਥਾਣੇ ਅੱਗੇ ਜ਼ੋਰ-ਜ਼ੋਰ ਨਾਲ ਨਾਅਰੇ ਲਗਾਉਣ ਲੱਗਿਆ। ਜਿਸ ਤੋਂ ਬਾਅਦ ਉਥੇ ਮੌਜੂਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਫਰੀਗੰਜ ਥਾਣੇ ਲੈ ਗਈ। ਇਸ ਤੋਂ ਬਾਅਦ ਯੂ ਪੀ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਉਸ ਦੀ ਗ੍ਰਿਫਤਾਰੀ ਦੀ ਇਕ ਫੋਟੋ ਵੀ ਯੂਪੀ ਪੁਲਿਸ ਨੂੰ ਭੇਜੀ ਗਈ ਸੀ, ਜਿਸ ਤੋਂ ਬਾਅਦ ਇਹ ਪੁਸ਼ਟੀ ਕੀਤੀ ਗਈ ਕਿ ਉਹੀ ਵਿਕਾਸ ਦੁਬੇ ਹੈ।

Vikas DubeyVikas Dubey

ਬੁੱਧਵਾਰ ਨੂੰ ਫਰੀਦਾਬਾਦ ਅਤੇ ਐਨਸੀਆਰ ਵਿਚ ਲੋਕੇਸ਼ਨ ਮਿਲਣ ਤੋਂ ਬਾਅਦ ਆਖਰ ਉਹ ਉਜੈਨ ਕਿਵੇਂ ਪਹੁੰਚਿਆ ਇਹ ਵੱਡਾ ਸਵਾਲ ਹੈ। ਹਾਲਾਂਕਿ ਹੁਣ ਉਜੈਨ ਪੁਲਿਸ ਉਸ ਕੋਲੋਂ ਪੁੱਛ-ਗਿੱਛ ਕਰ ਰਹੀ ਹੈ। ਯੂਪੀ ਪੁਲਿਸ ਦੇ ਪਹੁੰਚਦੇ ਹੀ ਉਸ ਦਾ ਟ੍ਰਾਂਜ਼ਿਟ ਰਿਮਾਂਡ ਕੀਤੀ ਜਾਵੇਗੀ। ਉਮੀਦ ਹੈ ਕਿ ਥੌੜੀ ਦੇਰ ਵਿਚ ਹੀ ਉਜੈਨ ਪੁਲਿਸ ਇਸ ਦਾ ਖੁਸਾਸਾ ਕਰੇਗੀ ਕਿ ਉਹ ਇੱਥੇ ਕਿਵੇਂ ਪਹੁੰਚਿਆ ਹੈ।

Location: India, Delhi, New Delhi
Advertisement
Advertisement

 

Advertisement
Advertisement