Chandigarh News: ਸਕੂਲਾਂ ਚ ਫੰਡ ਖਰਚਣ ਦੇ ਬਦਲੇ ਨਿਯਮ ਪਹਿਲੀ ਤੋਂ ਹੋਣਗੇ ਲਾਗੂ
Published : Jul 9, 2024, 1:10 pm IST
Updated : Jul 9, 2024, 1:11 pm IST
SHARE ARTICLE
Chandigarh News: The rules for spending funds in schools will be implemented from the first
Chandigarh News: The rules for spending funds in schools will be implemented from the first

Chandigarh News: ਸਿਰਫ਼ ਆਨਲਾਈਨ ਲੈਣ-ਦੇਣ ਕਰਨ ਦੀ ਹਦਾਇਤ

 

Chandigarh News: ਹੁਣ ਯੂਟੀ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਫੰਡ ਖਰਚਣ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ ਜੋ 1 ਅਗੱਸਤ ਤੋਂ ਲਾਗੂ ਹੋਣਗੇ। ਸਕੂਲਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਤੇ ਕਿਹਾ ਗਿਆ ਕਿ ਉਹ ਸਿਰਫ਼ ਆਨਲਾਈਨ ਭੁਗਤਾਨ ਹੀ ਕਰਨ। ਨਵੇਂ ਨਿਯਮਾਂ ਅਨੁਸਾਰ ਆਨਲਾਈਨ ਪੋਰਟਲ ਰਾਹੀਂ ਵਿਦਿਆਰਥੀਆਂ ਵੱਲੋਂ ਜਮ੍ਹਾਂ ਕਰਵਾਈ ਟਿਊਸ਼ਨ ਫੀਸਾਂ ਲਈ ਫੰਡਾਂ ਦਾ ਚਲਾਨ ਵੀ ਸਿੱਧੇ ਡੀਈਓ ਦਫਤਰ ਤੇ ਸਰਕਾਰੀ ਸਕੂਲਾਂ ਦੇ ਪੱਧਰ ’ਤੇ ਤਿਆਰ ਕੀਤਾ ਜਾਵੇਗਾ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਨਿਯਮ ਸਿੱਖਿਆ ਵਿਭਾਗ ਵਿੱਚ ਪੈਸਿਆਂ ਦੇ ਲੈਂ-ਦੇਣ ਵਿੱਚ ਪਾਰਦਰਸ਼ਤਾ ਲਿਆਉਣ ਲਈ ਬਣਾਏ ਗਏ ਹਨ।

ਵਿਦਿਆਰਥੀ ਫੰਡ ਦੀ ਕੈਸ਼ ਬੁੱਕ ਨੂੰ ਡੀਈਓ, ਡੀਡੀਓ-ਕਮ-ਪ੍ਰਿੰਸੀਪਲ, ਸਰਕਾਰੀ ਸਕੂਲਾਂ ਦੇ ਮੁਖੀਆਂ ਦੇ ਪੱਧਰ ’ਤੇ ਜਾਂਚਿਆ ਜਾਵੇਗਾ। ਪ੍ਰਸ਼ਾਸਕ ਨੇ ਸਰਕਾਰੀ ਸਕੂਲਾਂ ਦੇ ਅਮੇਂਲਗੇਮੇਟਿਡ ਫੰਡ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਇਹ ਸਾਰੇ ਨਿਯਮ ਪਹਿਲੀ ਅਗੱਸਤ ਤੋਂ ਲਾਗੂ ਹੋਣਗੇ। ਡੀਈਓ, ਪ੍ਰਿੰਸੀਪਲ ਤੇ ਸਰਕਾਰੀ ਸਕੂਲਾਂ ਦੇ ਮੁਖੀ ਇਹ ਯਕੀਨੀ ਬਣਾਉਣਗੇ ਕਿ ਡੀਈਓ ਤੇ ਸਕੂਲਾਂ ਦੇ ਪੱਧਰ ’ਤੇ ਰੱਖੇ ਗਏ ਸਾਰੇ ਫੰਡਾਂ ਦੀਆਂ ਕੈਸ਼ ਬੁੱਕਾਂ ਨਵੇਂ ਢੰਗ ਨਾਲ ਮੁਕੰਮਲ ਹੋਣ।

ਇਸ ਤੋਂ ਬਾਅਦ ਸਾਰੇ ਸਬੰਧਤ 31 ਜੁਲਾਈ ਤੱਕ ਕਲੋਜ਼ਿੰਗ ਬੈਲੇਂਸ ਦੀ ਤਸਦੀਕ ਲਈ ਡੀਈਓ ਦਫ਼ਤਰ ਨੂੰ ਕੈਸ਼ਬੁੱਕ ਭੇਜਣਗੇ। ਸਰਕਾਰੀ ਸਕੂਲਾਂ ਦੇ ਫੰਡਾਂ ਦੀਆਂ ਕੈਸ਼ ਬੁੱਕ ਨੂੰ 31 ਜੁਲਾਈ ਐਨਆਈਸੀ ਕੋਲ ਭੇਜਿਆ ਜਾਵੇਗਾ। ਸਾਰੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪਹਿਲੀ ਅਗੱਸਤ ਤੋਂ ਕਸਿਰਫ਼ ਆਨਲਾਈਨ ਲੈਣ-ਦੇਣ ਹੀ ਕੀਤਾ ਜਾਵੇ ਤੇ ਨਗਦ ਪੈਸੇ ਜਾਂ ਫੀਸ ਲੈਣ ਤੋਂ ਰੋਕਿਆ ਜਾਵੇ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement