
ਪ੍ਰਸਾਦ ਨੂੰ ਦੇਵਘਰ ਖਜ਼ਾਨੇ ਨਾਲ ਜੁੜੇ ਘਪਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ
ਰਾਂਚੀ : ਝਾਰਖੰਡ ਹਾਈ ਕੋਰਟ ਨੇ ਦੇਵਘਰ ਖਜ਼ਾਨੇ ਨਾਲ ਜੁੜੇ ਇਕ ਘਪਲੇ ’ਚ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਸੁਣਾਈ ਗਈ ਸਜ਼ਾ ਦੀ ਮਿਆਦ ਵਧਾਉਣ ਦੀ ਸੀ.ਬੀ.ਆਈ. ਦੀ ਅਪੀਲ ਨੂੰ ਬੁਧਵਾਰ ਨੂੰ ਮਨਜ਼ੂਰ ਕਰ ਲਿਆ। ਪ੍ਰਸਾਦ ਨੂੰ ਦੇਵਘਰ ਖਜ਼ਾਨੇ ਨਾਲ ਜੁੜੇ ਘਪਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਵਿਚ ਕਥਿਤ ਤੌਰ ਉਤੇ 89 ਲੱਖ ਰੁਪਏ ਦੀ ਧੋਖਾਧੜੀ ਸ਼ਾਮਲ ਸੀ।
ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਲਾਲੂ ਨੂੰ 3.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਸੀ.ਬੀ.ਆਈ. ਨੇ ਇਸ ਹੁਕਮ ਵਿਰੁਧ ਅਪੀਲ ਦਾਇਰ ਕਰਦਿਆਂ ਕਿਹਾ ਕਿ ਯਾਦਵ ਉਸ ਸਮੇਂ ਪਸ਼ੂ ਪਾਲਣ ਵਿਭਾਗ ਦੇ ਇੰਚਾਰਜ ਸਨ। ਜਾਂਚ ਤੋਂ ਪਤਾ ਲੱਗਿਆ ਸੀ ਕਿ ਉਹ ਦੇਵਘਰ ਖਜ਼ਾਨੇ ਵਿਚ ਹੋਏ ਨੁਕਸਾਨ ਬਾਰੇ ਜਾਣਦੇ ਸਨ, ਫਿਰ ਵੀ ਹੇਠਲੀ ਅਦਾਲਤ ਨੇ ਇਸ ਅਪਰਾਧ ਲਈ ਸਿਰਫ 3.5 ਸਾਲ ਦੀ ਸਜ਼ਾ ਸੁਣਾਈ, ਜਿਸ ਵਿਚ ਵੱਧ ਤੋਂ ਵੱਧ ਸੱਤ ਸਾਲ ਦੀ ਸਜ਼ਾ ਹੋ ਸਕਦੀ ਹੈ। ਝਾਰਖੰਡ ਬਿਹਾਰ ਦਾ ਹਿੱਸਾ ਸੀ ਜਦੋਂ ਕਥਿਤ ਬੇਨਿਯਮੀਆਂ ਹੋਈਆਂ ਸਨ